ਭਗਵਾਨ ਸ਼ਿਵ ਦਾ ਅਨੋਖਾ ਮੰਦਰ, ਇਥੇ ਘਰੋਂ ਭੱਜੇ ਪ੍ਰੇਮੀ ਜੋੜਿਆਂ ਦਾ ਹੁੰਦੈ ਸੁਆਗਤ

Wednesday, Aug 03, 2022 - 10:56 AM (IST)

ਕੁੱਲੂ/ਨਵੀਂ ਦਿੱਲੀ- ਭਾਰਤ ਦੇਵੀ-ਦੇਵਤਾਵਾਂ ਦੀ ਧਰਤੀ ਹੈ ਜੋ ਪ੍ਰਾਚੀਨ ਮੰਦਰਾਂ ਲਈ ਦੁਨੀਆਭਰ ਵਿਚ ਮਸ਼ਹੂਰ ਹੈ। ਭਾਰਤ ਵਿਚ ਵੱਖ-ਵੱਖ ਦੇਵੀ-ਦੇਵਤਾਵਾਂ ਦੇ ਮੰਦਰ ਸਥਿਤ ਹਨ ਜੋ ਸੱਭਿਆਚਾਰ, ਮਾਨਤਾਵਾਂ ਜਾਂ ਸਿੱਧੀ ਕਾਰਨ ਜਾਣੇ ਜਾਂਦੇ ਹਨ। ਭਾਰਤ ਵਿਚ ਇਕ ਅਜਿਹਾ ਸ਼ਿਵ ਮੰਦਰ ਹੈ ਜਿਸਦਾ ਮਹਾਭਾਰਤ ਨਾਲ ਸਬੰਧ ਹੈ। ਹਿਮਾਚਲ ਪ੍ਰਦੇਸ਼ ਵਿਚ ਸਥਿਤ ਭਗਵਾਨ ਸ਼ਿਵ ਦਾ ਇਕ ਮੰਦਰ ਪ੍ਰੇਮੀ ਜੋੜਿਆਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਰਹਿਣ ਲਈ ਆਸਰਾ ਵੀ ਦਿੰਦਾ ਹੈ। ਇਸ ਮੰਦਰ ਦੇ ਲੋਕਾਂ ਦਾ ਮੰਨਣਾ ਹੈ ਕਿ ਪ੍ਰੇਮ ਜਿਸ ਰੂਪ ਵਿਚ ਵੀ ਹੋਵੇ ਉਸਨੂੰ ਅਪਨਾਉਣਾ ਚਾਹੀਦਾ ਹੈ।

PunjabKesari

ਭਗਵਾਨ ਸ਼ਿਵ ਦਾ ਇਹ ਪ੍ਰਾਚੀਨ ਮੰਦਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਸਥਿਤ ਹੈ ਜਿਸਦਾ ਸ਼ੰਗਚੂਲ ਮਹਾਦੇਵ ਮੰਦਰ ਹੈ। ਇਸ ਮੰਦਰ ਵਿਚ ਹਜ਼ਾਰਾਂ ਲੋਕ ਪੂਜਾ ਕਰਨ ਆਉਂਦੇ ਹਨ। ਦੁਨੀਆ ਵਿਚ ਇਹ ਮੰਦਰ ਇਕ ਖਾਸ ਥਾਂ ਨਾਂ ਜਾਣਿਆ ਜਾਂਦਾ ਹੈ। ਇਕ ਰਿਪੋਰਟ ਮੁਤਾਬਕ, ਕੁੱਲੂ ਦੀ ਸੈਂਜ ਘਾਟੀ ਵਿਚ ਸਥਿਤ ਇਹ ਮੰਦਰ 128 ਬਿੱਘਾ ਵਿਚ ਫੈਲਿਆ ਹੈ। ਮੰਦਰ ਦੇ ਕੋਲ ਇਥੋਂ ਦੀ ਖੂਬਸੂਰਤੀ ਲੋਕਾਂ ਦੇ ਮੰਨ ਨੂੰ ਮੋਹ ਲੈਂਦੀ ਹੈ। ਇਹ ਮੰਦਰ ਪ੍ਰੋਮੀ ਜੋੜਿਆਂ ਨੂੰ ਆਸਰਾ ਦੇਣ ਲਈ ਮਸ਼ਹੂਰ ਹੈ। ਦੇਸ਼ਭਰ ਤੋਂ ਘਰ ਛੱਡ ਕੇ ਭੱਜਣ ਵਾਲੇ ਅਤੇ ਵਿਆਹ ਦੀ ਇੱਛਾ ਰੱਖਣ ਵਾਲੇ ਜੋੜੇ ਇਸ ਮੰਦਰ ਵਿਚ ਆਉਂਦੇ ਹਨ। ਇਸ ਮੰਦਰ ਵਿਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪਿੰਡ ਵਾਲੇ ਉਨ੍ਹਾਂ ਦਾ ਸੁਆਗਤ ਕਰਦੇ ਹਨ। ਮਾਨਤਾ ਹੈ ਕਿ ਜੋੜੇ ਦੀ ਸੁਰੱਖਿਆ ਭਗਵਾਨ ਸ਼ਿਵ ਕਰਦੇ ਹਨ ਅਤੇ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਰਹਿੰਦਾ ਹੈ। ਇਥੇ ਕਿਸੇ ਵੀ ਜਾਤ, ਧਰਮ, ਭਾਈਚਾਰੇ ਦੇ ਪ੍ਰੇਮੀ ਜੋੜੇ ਆ ਸਕਦੇ ਹਨ। ਸਾਰਿਆਂ ਲਈ ਇਕ ਸਮਾਨ ਰਹਿਣ-ਖਾਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੁਲਸ ਵੀ ਰੋਕ-ਟੋਕ ਨਹੀਂ ਕਰਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News