ਏਸ਼ੀਆ ਦਾ ਸਭ ਤੋਂ ਉੱਚਾ ਸ਼ਿਵ ਮੰਦਰ, ਜਿਸ ਦੇ ਪੱਥਰਾਂ ਨੂੰ ਥਪਥਪਾਉਣ ਨਾਲ ਆਉਂਦੀ ਹੈ ਡਮਰੂ ਦੀ ਆਵਾਜ਼

Tuesday, Feb 28, 2023 - 10:04 AM (IST)

ਏਸ਼ੀਆ ਦਾ ਸਭ ਤੋਂ ਉੱਚਾ ਸ਼ਿਵ ਮੰਦਰ, ਜਿਸ ਦੇ ਪੱਥਰਾਂ ਨੂੰ ਥਪਥਪਾਉਣ ਨਾਲ ਆਉਂਦੀ ਹੈ ਡਮਰੂ ਦੀ ਆਵਾਜ਼

ਸ਼ਿਮਲਾ- ਸਾਡੇ ਦੇਸ਼ ’ਚ ਰਹੱਸਮਈ ਚੀਜ਼ਾਂ ਦੀ ਕਮੀ ਨਹੀਂ ਹੈ। ਇਨ੍ਹਾਂ ’ਚੋਂ ਲਗਭਗ ਸਮੁੱਚੇ ਰਹੱਸ ਮੰਦਰਾਂ ’ਚ ਮੌਜੂਦ ਹਨ। ਦੇਸ਼ ਦੇ ਹਰ ਕੋਨੇ ’ਚ ਤੁਹਾਨੂੰ ਕੋਈ ਨਾ ਕੋਈ ਅਜਿਹਾ ਮੰਦਰ ਜ਼ਰੂਰ ਮਿਲ ਜਾਵੇਗਾ, ਜੋ ਆਪਣੇ ਆਪ ’ਚ ਕੋਈ ਨਾ ਕੋਈ ਰਹੱਸ ਰੱਖਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਬਾਰੇ ਤੁਸੀਂ ਅੱਜ ਤੱਕ ਨਹੀਂ ਸੁਣਿਆ ਹੋਵੇਗਾ। ਇਸ ਮੰਦਰ ਦੀ ਖ਼ਾਸ ਗੱਲ ਇਹ ਹੈ ਕਿ ਮੰਦਰ ਦੇ ਪੱਥਰਾਂ ਨੂੰ ਥਪਥਪਾਉਣ ’ਤੇ ਇਸ ’ਚੋਂ ਡਮਰੂ ਵਰਗੀ ਆਵਾਜ਼ ਨਿਕਲਦੀ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਇਹ ਮੰਦਰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ’ਚ ਸਥਿਤ ਹੈ। ਇਸ ਮੰਦਰ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਏਸ਼ੀਆ ਦਾ ਸਭ ਤੋਂ ਉੱਚਾ ਸ਼ਿਵ ਮੰਦਰ ਹੈ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਦੇਵਭੂਮੀ ਕਿਹਾ ਜਾਂਦਾ ਹੈ। ਇੱਥੇ ਸੈਂਕੜੇ ਮੰਦਰ ਹਨ ਅਤੇ ਸਾਰੇ ਮੰਦਰ ਰਹੱਸਾਂ ਨਾਲ ਭਰੇ ਪਏ ਹਨ। ਸੋਲਨ ਜ਼ਿਲੇ ’ਚ ਮੌਜੂਦ ਇਸ ਮੰਦਰ ਦਾ ਨਾਂ ਜਟੋਲੀ ਸ਼ਿਵ ਮੰਦਰ ਹੈ।

PunjabKesari

ਮੰਦਰ ਦੀ ਉਚਾਈ ਲਗਭਗ 111 ਫੁੱਟ ਹੈ

ਦੱਸ ਦੇਈਏ ਕਿ ਦੱਖਣ-ਦਰਵਿੜ ਸ਼ੈਲੀ ’ਚ ਬਣੇ ਇਸ ਮੰਦਰ ਦੀ ਉਚਾਈ ਲਗਭਗ 111 ਫੁੱਟ ਹੈ। ਮੰਦਰ ਦਾ ਭਵਨ ਨਿਰਮਾਣ ਕਲਾ ਦਾ ਇਕ ਬੇਜੋੜ ਨਮੂਨਾ ਹੈ, ਜੋ ਵੇਖਦਿਆਂ ਹੀ ਬਣਦਾ ਹੈ। ਇਸ ਮੰਦਰ ਨੂੰ ਲੈ ਕੇ ਇਹ ਮਾਨਤਾ ਹੈ ਕਿ ਪ੍ਰਾਚੀਨ ਕਾਲ ’ਚ ਭਗਵਾਨ ਸ਼ਿਵ ਇੱਥੇ ਆਏ ਸਨ ਅਤੇ ਕੁਝ ਸਮੇਂ ਲਈ ਇੱਥੇ ਰਹੇ ਵੀ ਸਨ। ਬਾਅਦ ’ਚ 1950 ਦੇ ਦਹਾਕੇ ’ਚ ਸਵਾਮੀ ਕ੍ਰਿਸ਼ਨਾਨੰਦ ਪਰਮਹੰਸ ਨਾਂ ਦੇ ਇਕ ਬਾਬਾ ਇੱਥੇ ਆਏ, ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਦਿਸ਼ਾ-ਨਿਰਦੇਸ਼ ’ਤੇ ਹੀ ਜਟੋਲੀ ਸ਼ਿਵ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਹੋਇਆ।

PunjabKesari

ਮੰਦਰ ਨੂੰ ਪੂਰੀ ਤਰ੍ਹਾਂ ਤਿਆਰ ਹੋਣ ’ਚ ਲੱਗਾ 39 ਸਾਲ ਦਾ ਸਮਾਂ 

ਉਸ ਤੋਂ ਬਾਅਦ ਸਾਲ 1974 ’ਚ ਉਨ੍ਹਾਂ ਨੇ ਹੀ ਇਸ ਮੰਦਰ ਦੀ ਨੀਂਹ ਰੱਖੀ ਸੀ। ਹਾਲਾਂਕਿ, ਸਾਲ 1983 ’ਚ ਉਨ੍ਹਾਂ ਨੇ ਸਮਾਧੀ ਲੈ ਲਈ ਪਰ ਮੰਦਰ ਦਾ ਨਿਰਮਾਣ ਕਾਰਜ ਰੁਕਿਆ ਨਹੀਂ, ਸਗੋਂ ਇਸ ਦਾ ਕਾਰਜ ਮੰਦਰ ਪ੍ਰਬੰਧਨ ਕਮੇਟੀ ਦੇਖਣ ਲੱਗੀ। ਜਟੋਲੀ ਸ਼ਿਵ ਮੰਦਰ ਨੂੰ ਪੂਰੀ ਤਰ੍ਹਾਂ ਤਿਆਰ ਹੋਣ ’ਚ ਲਗਭਗ 39 ਸਾਲ ਦਾ ਸਮਾਂ ਲਗਾ ਸੀ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਮੰਦਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਨਿਰਮਾਣ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਦਾਨ ਦੇ ਪੈਸਿਆਂ ਨਾਲ ਹੋਇਆ ਹੈ। ਇਸ ਮੰਦਰ ’ਚ ਹਰ ਪਾਸੇ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹਨ, ਜਦੋਂ ਕਿ ਮੰਦਰ ਦੇ ਅੰਦਰ ਸਫਟਿਕ ਮਣੀ ਸ਼ਿਵਲਿੰਗ ਸਥਾਪਤ ਹੈ। ਇਸ ਤੋਂ ਇਲਾਵਾ ਇੱਥੇ ਭਗਵਾਨ ਸ਼ਿਵ ਅਤੇ ਮਾਤਾ ਪਾਰਬਤੀ ਦੀਆਂ ਮੂਰਤੀਆਂ ਵੀ ਸਥਾਪਤ ਕੀਤੀਆਂ ਗਈਆਂ ਹਨ। ਉੱਥੇ ਹੀ, ਮੰਦਰ ਦੇ ਉੱਪਰੀ ਸਿਰੇ ’ਤੇ 11 ਫੁੱਟ ਉੱਚਾ ਇਕ ਵਿਸ਼ਾਲ ਸੋਨੇ ਦਾ ਕਲਸ਼ ਵੀ ਸਥਾਪਤ ਹੈ, ਜੋ ਇਸ ਨੂੰ ਬੇਹੱਦ ਹੀ ਖ਼ਾਸ ਬਣਾ ਦਿੰਦਾ ਹੈ। ਹਰ ਸਾਲ ਇੱਥੇ ਹਜ਼ਾਰਾਂ ਦੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪੁੱਜਦੇ ਹਨ ਅਤੇ ਆਪਣੇ ਲਈ ਕਾਮਨਾ ਕਰਦੇ ਹਨ।


author

DIsha

Content Editor

Related News