ਭਾਰਤ-ਪਾਕਿਸਤਾਨ ਸਰਹੱਦ ''ਤੇ ਬਣਿਆ ਵਿਲੱਖਣ ਪਾਰਕ, 6500 ਬੂਟੇ ਲਗਾ ਕੇ ਲਿਖਿਆ INDIA
Monday, Aug 19, 2024 - 03:51 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਘੋਟਾਰੂ ਕਿਲੇ ਕੋਲ ਰੇਗਿਸਤਾਨ ਥਾਰ ਵਿੱਚ ਖੇਤਰ ਨੂੰ ਹਰਿਆ ਭਰਿਆ ਬਣਾਉਣ ਲਈ 6500 ਬੂਟੇ ਲਗਾਏ ਗਏ ਹਨ। ਸੰਕਲਪ ਤਾਰੂ ਫਾਊਂਡੇਸ਼ਨ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਚਾਰ ਸਾਲ ਪਹਿਲਾਂ ਕੀਤੀ ਸੀ। ਥਾਰ ਦੇ ਰੇਗਿਸਤਾਨ ਵਿਚ 50 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਅਤੇ ਪਾਣੀ ਦੀ ਕਮੀ ਦੇ ਬਾਵਜੂਦ ਬੂਟੇ ਲਗਾਏ ਗਏ। ਹੁਣ ਚਾਰ ਸਾਲਾਂ ਬਾਅਦ ਬਾਰਡਰ 'ਤੇ ਇਕ ਹਰਿਆ-ਭਰਿਆ ਪਾਰਕ ਬਣ ਕੇ ਤਿਆਰ ਹੋ ਗਿਆ ਹੈ, ਜਿਸ ਨੂੰ ਸੈਟੇਲਾਈਟ ਚਿੱਤਰ 'ਚ ਵੀ ਦੇਖਿਆ ਜਾ ਸਕਦਾ ਹੈ। ਇਹ ਪਾਰਕ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ 20 ਕਿਲੋਮੀਟਰ ਦੂਰ 'ਤੇ ਹੈ।
ਇਹ ਵੀ ਪੜ੍ਹੋ - ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ
ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰਾਜੈਕਟ 'ਤੇ ਕੰਮ 2021 ਵਿੱਚ ਸ਼ੁਰੂ ਹੋਇਆ ਸੀ। ਪਾਰਕ 'ਚ ਪੌਦੇ ਇਸ ਤਰ੍ਹਾਂ ਲਗਾਏ ਗਏ ਹਨ ਕਿ ਅਸਮਾਨ ਤੋਂ ਦੇਖਣ 'ਤੇ 'ਇੰਡੀਆ' ਲਿਖਿਆ ਹੋਇਆ ਨਜ਼ਰ ਆਉਂਦਾ ਹੈ। ਰੇਗਿਸਤਾਨ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਪਾਰਕ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ 'ਇੰਡੀਆ ਪਾਰਕ' ਬਣਾਉਣ ਦਾ ਆਈਡੀਆ ਇੱਕ NGO ਨੇ ਦਿੱਤਾ ਸੀ। ਘੋਟਾਰੂ ਖੇਤਰ ਵਿੱਚ ਤੇਲ ਕੱਢਣ ਦਾ ਕੰਮ ਕਰ ਰਹੀ ਜੀਆਈਸੀ ਕੰਪਨੀ ਨੇ ਇਸ ਲਈ ਬਜਟ ਮੁਹੱਈਆ ਕਰਵਾਇਆ ਹੈ। ਇਸ NGO ਨੇ ਪਹਿਲਾਂ ਲੇਹ-ਲਦਾਖ ਵਰਗੇ ਠੰਡੇ ਇਲਾਕਿਆਂ 'ਚ ਰੁੱਖ ਲਗਾਏ ਹਨ ਅਤੇ ਹੁਣ ਗਰਮ ਇਲਾਕਿਆਂ 'ਚ ਉਨ੍ਹਾਂ ਦੀ ਇਹ ਪਹਿਲੀ ਕੋਸ਼ਿਸ਼ ਹੈ।
ਇਹ ਵੀ ਪੜ੍ਹੋ - ਜੇਠ ਨਾਲ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਵ-ਵਿਆਹੀ ਕੁੜੀ ਨਾਲ ਵਾਪਰੀ ਅਣਹੋਣੀ, ਹੋ ਗਿਆ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8