ਸੜਕ ਹਾਦਸੇ 'ਚ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਜਖ਼ਮੀ, ਪਤਨੀ ਅਤੇ PA ਦੀ ਮੌਤ

Monday, Jan 11, 2021 - 10:59 PM (IST)

ਬੇਂਗਲੁਰੂ - ਕੇਂਦਰ ਸਰਕਾਰ ਵਿੱਚ AYUSH ਮੰਤਰੀ ਸ਼੍ਰੀਪਦ ਨਾਇਕ ਦੀ ਪਤਨੀ ਅਤੇ PA ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਕਰਨਾਟਕ ਦੇ ਅੰਕੋਲਾ ਵਿੱਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਮੰਦਰ ਵਿੱਚ ਦਰਸ਼ਨ ਲਈ ਜਾ ਰਹੇ ਸਨ। ਪਰਿਵਾਰ ਦੇ 6 ਲੋਕ ਉਸ ਸਮੇਂ ਗੱਡੀ ਵਿੱਚ ਸਵਾਰ ਸਨ। ਹਾਦਸੇ ਤੋਂ ਬਾਅਦ ਦੋਨਾਂ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਇਲਾਜ ਤੋਂ ਬਾਅਦ ਸ਼੍ਰੀਪਦ ਨਾਇਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਗੰਭੀਰ ਰੂਪ ਨਾਲ ਜ਼ਖ਼ਮੀ ਉਨ੍ਹਾਂ ਦੀ ਪਤਨੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀਪਦ ਨਾਇਕ ਦੀ ਕਾਰ ਵਿੱਚ ਛੇ ਲੋਕ ਸਵਾਰ ਸਨ।
ਇਹ ਵੀ ਪੜ੍ਹੋ- ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਲੋਹਾ ਲੈਣ ਵਾਲੇ ਫੌਜੀਆਂ ਨੂੰ ਸਮਾਨਿਤ ਕਰੇਗੀ ਸਰਕਾਰ

ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਦੋਵੇਂ ਯਾਤਰਾ ਕਰ ਰਹੇ ਸਨ। ਇਹ ਹਾਦਸਾ ਕਰਨਾਟਕ ਦੇ ਉੱਥਰ ਕੰਨੜ ਜ਼ਿਲ੍ਹੇ ਦੇ ਅਕੋਲਾ ਵਿੱਚ ਹੋਇਆ ਹੈ। ਉਸ ਦੌਰਾਨ ਸ਼੍ਰੀਪਦ ਨਾਇਕ ਆਪਣੀ ਪਤਨੀ ਨਾਲ ਕਿਤੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਸ਼੍ਰੀਪਦ ਨਾਇਕ ਦੀ ਪਤਨੀ ਬੇਹੋਸ਼ ਸਨ ਅਤੇ ਉਨ੍ਹਾਂ ਨੂੰ ਕਾਫ਼ੀ ਦੇਰ ਤੱਕ ਹੋਸ਼ ਨਹੀਂ ਆਇਆ। ਬਾਅਦ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ-ਜੰਮੂ- ਕਸ਼ਮੀਰ 'ਚ 5.1 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਤੇਜ਼ ਝਟਕੇ

ਸ਼੍ਰੀਪਦ ਨਾਇਕ ਨੂੰ ਫਿਲਹਾਲ ਗੋਆ ਦੇ ਹਸਪਤਾਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਨੂੰ ਫੋਨ ਕਰਕੇ ਸ਼੍ਰੀਪਦ ਨਾਇਕ ਦੇ ਇਲਾਜ ਲਈ ਉਚਿਤ ਪ੍ਰਬੰਧ ਕਰਨ ਨੂੰ ਕਿਹਾ ਹੈ। ਪੀ.ਐੱਮ. ਨੇ ਗੋਆ ਵਿੱਚ ਸ਼੍ਰੀਪਦ ਨਾਇਕ ਦੇ ਇਲਾਜ ਲਈ ਉਚਿਤ ਵਿਵਸਥਾ ਯਕੀਨੀ ਕਰਨ ਲਈ ਗੋਆ ਦੇ ਸੀ.ਐੱਮ. ਨੂੰ ਫੋਨ 'ਤੇ ਗੱਲ ਕੀਤੀ ਹੈ।

ਹਾਦਸੇ 'ਤੇ ਕਈ ਨੇਤਾਵਾਂ ਨੇ ਦੁੱਖ ਜਤਾਇਆ ਹੈ। ਕਰਨਾਟਕ ਵਿੱਚ ਕਾਂਗਰਸ ਦੇ ਵਿਧਾਇਕ ਆਰ.ਵੀ. ਦੇਸ਼ਪਾਂਡੇ ਨੇ ਟਵੀਟ ਕਰ ਦੁੱਖ ਸਪੱਸ਼ਟ ਕੀਤਾ। ਉਨ੍ਹਾਂ ਲਿਖਿਆ ਕਿ ਮੈਂ ਇਹ ਸੁਣ ਕੇ ਚੌਂਕ ਗਿਆ ਕਿ ਮਾਣਯੋਗ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਅਕੋਲਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਨਾਲ ਯਾਤਰਾ ਕਰ ਰਹੇ ਉਨ੍ਹਾਂ ਦੀ ਪਤਨੀ ਦੀ ਦੁਖਦ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਮੇਰੀ ਡੂੰਘਾ ਸੰਵੇਦਨਾ। ਸ਼੍ਰੀਪਦ ਜੀ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ ਅਤੇ ਉਮੀਦ ਹੈ ਕਿ ਉਹ ਛੇਤੀ ਹੀ ਖ਼ਤਰੇ ਤੋਂ ਬਾਹਰ ਹੋਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
 


 


Inder Prajapati

Content Editor

Related News