ਹਰਦੀਪ ਪੁਰੀ ਬੋਲੇ- ਦਿੱਲੀ ਦਾ ਸੀ. ਐੱਮ. ਬਣਨ ਦੀ ਕੋਈ ਇੱਛਾ ਨਹੀਂ

11/24/2019 11:17:05 AM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ (ਆਪ) ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਚੋਣਾਂ ਲੜੇਗੀ, ਉੱਥੇ ਹੀ ਕਾਂਗਰਸ ਅਤੇ ਭਾਜਪਾ ਦੇ ਸੀ. ਐੱਮ. ਦੇ ਨਾਮ ਤੈਅ ਨਹੀਂ ਹਨ। ਓਧਰ ਕੇਂਦਰੀ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਅਗਲੀਆਂ ਚੋਣਾਂ 'ਚ ਭਾਜਪਾ ਵਲੋਂ ਸੀ. ਐੱਮ. ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ? ਉਨ੍ਹਾਂ ਨੇ ਇਸ ਦੇ ਜਵਾਬ 'ਚ ਕਿਹਾ ਕਿ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਹੈ।

Image

ਉਨ੍ਹਾਂ ਨੇ ਕਿਹਾ ਕਿ ਮੇਰਾ ਕੋਈ ਇਰਾਦਾ ਨਹੀਂ ਹੈ। ਮੈਂ ਇਕ ਨੌਕਰਸ਼ਾਹ ਸੀ ਅਤੇ ਹੁਣ ਮੰਤਰੀ ਹਾਂ। ਦਿੱਲੀ ਵਿਚ ਕਈ ਨੇਤਾ ਅਜਿਹੇ ਹਨ, ਜੋ ਇੱਥੇ ਜਨਮੇ, ਪਲੇ-ਵਧੇ ਅਤੇ ਕਈ ਸੀਨੀਅਰ ਭਾਜਪਾ ਨੇਤਾ ਹਨ। ਹਰਦੀਪ ਪੁਰੀ ਨੇ ਇਹ ਗੱਲ ਅਣਅਧਿਕਾਰਤ ਕਾਲੋਨੀਆਂ ਨਾਲ ਜੁੜੇ ਇਕ ਪੋਰਟਲ ਦੇ ਲਾਂਚ ਦੇ ਮੌਕੇ 'ਤੇ ਆਖੀ। ਇਹ ਪੋਰਟਲ ਕਾਲੋਨੀਆਂ ਦੀ ਸੀਮਾ ਨੂੰ ਰੇਖਾਂਕਿਤ ਅਤੇ ਉਨ੍ਹਾਂ ਨੂੰ ਪਰਿਭਾਸ਼ਿਤ ਕਰਨ ਲਈ ਬਣਾਇਆ ਗਿਆ ਹੈ। ਵੈੱਬਸਾਈਟ ਨੂੰ ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਨੇ ਤਿਆਰ ਕੀਤਾ ਹੈ।


Tanu

Content Editor

Related News