ਸਾਬਕਾ ਕੇਂਦਰੀ ਮੰਤਰੀ ਸੋਲੰਕੀ ਨੇ 101 ਦਿਨ ਬਾਅਦ ਕੋਰੋਨਾ ਨੂੰ ਦਿੱਤੀ ਮਾਤ, ਹਸਪਤਾਲ ਤੋਂ ਛੁੱਟੀ ਮਿਲੀ
Thursday, Oct 01, 2020 - 02:39 PM (IST)

ਅਹਿਮਦਾਬਾਦ- ਕੋਰੋਨਾ ਵਾਇਰਸ ਤੋਂ ਜੂਨ 'ਚ ਪੀੜਤ ਹੋਏ ਸਾਬਕਾ ਕੇਂਦਰੀ ਮੰਤਰੀ ਭਰਤ ਸਿੰਘ ਸੋਲੰਕੀ ਨੂੰ 101 ਦਿਨ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕਾਂਗਰਸ ਨੇਤਾ ਸੋਲੰਕੀ (66) ਨੇ ਛੁੱਟੀ ਮਿਲਣ ਤੋਂ ਬਾਅਦ ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਿੱਜੀ ਹਸਪਤਾਲ ਦੇ ਕਰਮੀਆਂ ਨੂੰ ਚੰਗਾ ਇਲਾਜ ਪ੍ਰਦਾਨ ਕਰ ਕੇ ਜਾਨ ਬਚਾਉਣ ਲਈ ਧੰਨਵਾਦ ਦਿੱਤਾ।
ਗੁਜਾਰਤ ਦੇ ਆਨੰਦ ਜ਼ਿਲ੍ਹੇ ਦੇ ਬੋਰਸਾਡ ਵਾਸੀ ਸੋਲੰਕੀ ਨੂੰ 22 ਜੂਨ ਤੋਂ ਪਹਿਲਾਂ ਵਡੋਦਰਾ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਥਿਤੀ ਵਿਗੜਨ 'ਤੇ ਉਨ੍ਹਾਂ ਨੂੰ 30 ਜੂਨ ਨੂੰ ਅਹਿਮਦਾਬਾਦ ਸਥਿਤ ਸੀ.ਆਈ.ਐੱਮ.ਐੱਸ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸੋਲੰਕੀ ਨੇ ਕਿਹਾ ਕਿ ਮੈਂ ਬੇਹੱਦ ਆਤਮਵਿਸ਼ਵਾਸ 'ਚ ਆ ਗਿਆ ਸੀ ਕਿ ਮੈਨੂੰ ਕੁਝ ਨਹੀਂ ਹੋਵੇਗਾ ਅਤੇ ਬਿਨਾਂ ਚੌਕਸੀ ਵਰਤੇ ਲੋਕਾਂ ਨੂੰ ਮਿਲਦਾ ਰਿਹਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਹਲਕੇ 'ਚ ਨਾ ਲੈਣ ਅਤੇ ਮਾਸਕ ਪਹਿਨਣ। ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਦਾਖ਼ਲ ਹੋਣ ਤੋਂ ਬਿਹਤਰ ਹੈ ਕਿ ਮਾਸਕ ਲਗਾਉਣ।