ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਲਾਂਚ ਕੀਤੀ ਸੀਰੀਜ਼ ‘ਆਜ਼ਾਦੀ ਕੀ ਅੰਮ੍ਰਿਤ ਕਹਾਣੀਆਂ’
Wednesday, Apr 27, 2022 - 02:29 AM (IST)
ਨਵੀਂ ਦਿੱਲੀ (ਵਿਸ਼ੇਸ਼)–ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ‘ਆਜ਼ਾਦੀ ਕੀ ਅੰਮ੍ਰਿਤ ਕਹਾਣੀਆਂ’ ਸ਼ਾਰਟ ਵੀਡੀਓ ਸੀਰੀਜ਼ ਨੂੰ ਲਾਂਚ ਕੀਤਾ ਹੈ। ਇਹ ਪ੍ਰੇਰਕ ਕਹਾਣੀਆਂ ਨੂੰ ਵਿਖਾਉਣ ਵਾਲੀ ਇਕ ਸ਼ਾਰਟ ਵੀਡੀਓ ਸੀਰੀਜ਼ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸੀਰੀਜ਼ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਅਤੇ ਨੈੱਟਫਲਿਕਸ ਦਰਮਿਆਨ ਭਾਈਵਾਲੀ ਨੂੰ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਨੈੱਟਫਲਿਕਸ ਇਕ ਲੰਮੀ ਭਾਈਵਾਲੀ ਨਾਲ 2 ਮਿੰਟ ਦੀ ਮਿਆਦ ਵਾਲੇ 25 ਵੀਡੀਓਜ਼ ਵੱਖ-ਵੱਖ ਥੀਮ ’ਤੇ ਤਿਆਰ ਕਰੇਗਾ। ਮੰਤਰੀ ਨੇ ਕਿਹਾ ਕਿ ਔਰਤਾਂ ਨੇ ਆਜ਼ਾਦੀ ਰੂੜੀਵਾਦ ਨੂੰ ਤੋੜਨਾ ਹੈ। ਨੈੱਟਫਲਿਕਸ ਅਤੇ ਮੰਤਰਾਲਾ ਭਾਰਤ ਵਿਚ ਪੋਸਟ-ਪ੍ਰੋਡਕਸ਼ਨ, ਐਨੀਮੇਸ਼ਨ, ਮਿਊਜ਼ਿਕ ਪ੍ਰੋਡਕਸ਼ਨ ਲਈ ਕ੍ਰਿਏਟਿਵ ਈਕੋ ਸਿਸਟਮ ਤਿਆਰ ਕਰਨ ਵਾਸਤੇ ਪਾਰਟਨਰਸ਼ਿਪ ਕਰਨਗੇ।
ਇਹ ਵੀ ਪੜ੍ਹੋ : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਰੋਨਾ ਇਨਫੈਕਟਿਡ, ਖੁਦ ਨੂੰ ਕੀਤਾ ਆਈਸੋਲੇਟ
ਇਸ ਮੌਕੇ ’ਤੇ ਰਾਜ ਮੰਤਰੀ ਡਾ. ਐੱਲ. ਮੁਰੁਗਨ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਅਪੂਰਵ ਚੰਦਰਾ ਅਤੇ ਹੈੱਡ ਆਫ ਨੈੱਟਫਲਿਕਸ ਬੇਲਾ ਬਜਾਰੀਆ ਵੀ ਮੌਜੂਦ ਰਹੇ। ਠਾਕੁਰ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵੱਖ-ਵੱਖ ਪਹਿਲਾਂ ਦੇ ਨਾਲ ਅੰਮ੍ਰਿਤ ਮਹਾਉਤਸਵ ਸਮਾਰੋਹ ਦਾ ਇਕ ਮਹੱਤਵਪੂਰਣ ਹਿੱਸਾ ਰਿਹਾ ਹੈ। ਆਜ਼ਾਦੀ ਦਾ ਵਿਚਾਰ ਭਾਰਤ ਵਿਚ ਮਹਿਲਾ ਮੁਕਤੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਸ਼ਬਦ ਉਨ੍ਹਾਂ ਔਰਤਾਂ ਲਈ ਵਿਆਪਕ ਅਰਥ ਰੱਖਦਾ ਹੈ, ਜਿਨ੍ਹਾਂ ਨੂੰ ਸਮਾਜ ਵਿਚ ਰੂੜੀਵਾਦ ਨਾਲ ਲੜਨਾ ਪੈਂਦਾ ਹੈ।
ਇਹ ਵੀ ਪੜ੍ਹੋ : ਆਪਣੇ ਸੂਬੇ ਲਈ ਸਾਨੂੰ ਹੋਰ ਸੂਬਿਆਂ ਜਾਂ ਦੇਸ਼ਾਂ 'ਚ ਵੀ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ : ਭਗਵੰਤ ਮਾਨ
ਲੋਕਾਂ ਨੂੰ ਪ੍ਰੇਰਿਤ ਕਰਨਗੀਆਂ ਕਹਾਣੀਆਂ : ਅਨੁਰਾਗ
ਵੀਡੀਓ ਸੀਰੀਜ਼ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ–ਇਸ ਪਹਿਲ ਦਾ ਉਦੇਸ਼ ਭਾਰਤੀਆਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਹੈ। ਇਹ ਕਹਾਣੀਆਂ ਜ਼ਿਆਦਾ ਲੋਕਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਤੇ ਮਜ਼ਬੂਤ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਇਕ ਲੰਮੇ ਸਮੇਂ ਦੀ ਭਾਈਵਾਲੀ ਹੈ, ਜਿੱਥੇ ਵੱਖ-ਵੱਖ ਵਿਸ਼ਿਆਂ ਅਤੇ ਵੱਖ-ਵੱਖ ਕਹਾਣੀਆਂ ’ਤੇ ਚਾਨਣਾ ਪਾਇਆ ਜਾਵੇਗਾ। ਠਾਕੁਰ ਕਿਹਾ ਕਿ ਨੈੱਟਫਲਿਕਸ ਮਹਿਲਾ ਸਸ਼ਕਤੀਕਰਨ, ਚੌਗਿਰਦੇ ਅਤੇ ਲਗਾਤਾਰ ਵਿਕਾਸ ਤੇ ਮਹੱਤਵ ਸਮੇਤ ਹੋਰ ਕਈ ਵਿਸ਼ਿਆਂ ’ਤੇ 25 ਵੀਡੀਓ ਤਿਆਰ ਕਰੇਗਾ।
ਇਹ ਵੀ ਪੜ੍ਹੋ : ਪਟਿਆਲਾ ’ਚ ਚੱਲੀਆਂ ਗੋਲੀਆਂ, ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜੌਲੀ ਸਮੇਤ 2 ਜ਼ਖ਼ਮੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ