OTTs ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਚਿਤਾਵਨੀ, "ਰਚਨਾਤਕਮਤਾ ਦੇ ਨਾਂ ''ਤੇ ਅਸ਼ਲੀਲਤਾ ਮਨਜ਼ੂਰ ਨਹੀਂ"

Monday, Mar 20, 2023 - 03:38 AM (IST)

ਨਾਗਪੁਰ (ਭਾਸ਼ਾ): ਓ.ਟੀ.ਟੀ. ਮੰਚਾਂ 'ਤੇ ਪ੍ਰਸਾਰਿਤ ਸਮੱਗਰੀ ਦੇ ਖ਼ਿਲਾਫ਼ ਸ਼ਿਕਾਇਤ 'ਤੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਕਿਹਾ ਕਿ ਰਚਨਾਤਮਕਤਾ ਦੇ ਨਾਂ 'ਤੇ ਅਸ਼ਲੀਲਤਾ ਤੇ ਗ਼ਲਤ ਗ਼ੈਰ-ਸੱਭਿਅਕ ਭਾਸ਼ਾ ਦੀ ਵਰਤੋਂ ਮਨਜ਼ੂਰ ਨਹੀਂ ਹੈ ਤੇ ਸਰਕਾਰ ਇਸ ਰੁਝਾਨ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਤੋਂ ਨਹੀਂ ਝਿਜਕੇਗੀ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਨੂੰ ਫ਼ਿਰ ਮਿਲੀ ਧਮਕੀ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ

ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਓ.ਟੀ.ਟੀ. ਮੰਚਾਂ 'ਤੇ ਪ੍ਰਸਾਰਿਤ ਸਮੱਗਰੀ ਵਿਚ ਅਸ਼ਲੀਲਤਾ ਤੇ ਗ਼ੈਰ-ਸੱਭਿਅਕ ਭਾਸ਼ਾ ਦੀ ਵਰਤੋਂ ਨਾਲ ਜੁੜੀਆਂ ਸ਼ਿਕਾਇਤਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ। ਉਨ੍ਹਾਂ ਕਿਹਾ, "ਇਨ੍ਹਾਂ ਮੰਚਾਂ ਨੂੰ ਰਚਨਾਤਮਕਤਾ ਦੀ ਅਜ਼ਾਦੀ ਦਿੱਤੀ ਗਈ ਹੈ ਨਾ ਕਿ ਅਸਲੀਲਤਾ ਲਈ। ਜਦੋਂ ਕੋਈ ਹੱਦ ਪਾਰ ਕਰਦਾ ਹੈ ਤਾਂ ਰਚਨਾਤਮਕਤਾ ਦੇ ਨਾਂ 'ਤੇ ਗਾਲਾਂ ਕੱਢਣ ਨੂੰ ਬਿਲਕੁੱਲ ਮਨਜ਼ੂਰ ਨਹੀਂ ਕੀਤਾ ਜਾ ਸਕਦਾ।" ਮੰਤਰੀ ਨੇ ਕਿਹਾ, "ਜੇਕਰ ਨਿਯਮਾਂ ਵਿਚ ਬਦਲਾਅ ਕਰਨ ਦੀ ਲੋੜ ਪਈ ਤਾਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਕੋਈ ਝਿੱਜਕ ਨਹੀਂ ਹੋਵੇਗੀ। ਇਹ ਅਸ਼ਲੀਲਤਾ ਤੇ ਗੈਰ-ਸੱਭਿਅਕ ਭਾਸ਼ਾ ਦੀ ਵਰਤੋਂ ਰੋਕਣ ਲੀ ਸਖ਼ਤ ਕਾਰਵਾਈ ਕਰੇਗਾ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News