ਭਾਜਪਾ ਦਾ ਦਾਅਵਾ, ਕਰਨਾਟਕ ''ਚ ਸਿਧਰਮਈਆ-ਕੁਮਾਰਸਵਾਮੀ ਵਿਚਾਲੇ ਚੱਲ ਰਿਹਾ ਹੈ ਸੱਤਾ ਸੰਘਰਸ਼
Sunday, Jul 07, 2019 - 08:25 PM (IST)

ਨਵੀਂ ਦਿੱਲੀ— ਕੇਂਦਰੀ ਮੰਤਰੀ ਪ੍ਰਹਾਦ ਜੋਸ਼ੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿਧਰਮਈਆ ਅਤੇ ਮੌਜੂਦਾ ਮੁੱਖਮੰਤਰੀ ਐੱਚ.ਡੀ. ਕੁਮਾਰਸਵਾਮੀ ਦੇ ਵਿਚਾਲੇ 'ਸੱਤਾ ਸੰਘਰਸ਼' ਦੇ ਚੱਲਦੇ ਸੂਬੇ 'ਚ ਰਾਜਨੀਤਿਕ ਮੁਸ਼ਕਲ ਪੈਦਾ ਹੈ। ਜੋਸ਼ੀ ਨੇ ਸੱਤਾਗੜ੍ਹਾ ਗਠਬੰਧਨ (ਕਾਂਗਰਸ-ਜਦ.ਐੱਸ) ਦੇ ਵਿਧਾਇਕਾਂ ਦੇ ਅਸਤੀਫੇ ਦੇ ਪਿੱਛੇ ਭਾਜਪਾ ਦਾ ਹੱਥ ਹੋਣ ਦੇ ਕਾਂਗਰਸ ਦੇ ਦੋਸ਼ ਨੂੰ ਬੇਬੁਨਿਆਦੀ ਕਰਾਰ ਦਿੰਦੇ ਹੋਏ ਕਿਹਾ ਕਿ, ਇੱਥੇ ਸਭ ਇਸ ਲਈ ਹੋ ਰਿਹਾ ਹੈ ਕਿ ਕਾਂਗਰਸ ਨੇਤਾਵਿਹੀਨ ਹੋ ਗਈ ਅਤੇ ਦੂਜਿਆਂ 'ਤੇ ਦੋਸ਼ ਲਗਾਉਣ ਦੀ ਬਜਾਏ ਉਸ ਨੂੰ ਪਹਿਲਾਂ ਆਪਣਾ ਘਰ (ਆਪਣੀ ਪਾਰਟੀ) ਦੁਰੂਸਤ ਕਰਨਾ ਚਾਹੀਦਾ ਹੈ।
ਕਾਂਗਰਸ ਸਰਕਾਰ 'ਤੇ ਮਡਰਾਇਆ ਖਤਰਾ
ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਜੋਸ਼ੀ ਨੇ ਪੀ.ਟੀ.ਆਈ. ਭਾਸ਼ਾ ਨੂੰ ਕਿਹਾ ਕਿ ਕਾਂਗਰਸ 'ਚ ਪੂਰੀ ਤਰ੍ਹਾਂ ਨਾਲ ਅਰਾਜਕਤਾ ਹੈ ਅਤੇ ਉਸ ਦੀ ਕਰਨਾਟਕ ਇਕਾਈ ਇਕ ਸਵਤੰਤਰ ਇਕਾਈ ਦੀ ਤਰ੍ਹਾਂ ਕੰਮ ਕਰ ਰਹੀ ਹੈ ਕਿਉਂਕਿ ਕੇਂਦਰੀ ਨੁਮਾਇੰਦਗੀ ਦਾ ਪ੍ਰਦੇਸ਼ (ਕਰਨਾਟਕ) ਇਕਾਈ 'ਚ ਕੋਈ ਦਖਲ ਨਹੀਂ ਹੈ। ਸੂਬੇ 'ਚ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਪ੍ਰਚੰਡ ਜਿੱਤ (28 'ਚੋਂ 25 ਸੀਟਾਂ) ਹਾਸਲ ਕਰਨ ਤੋਂ ਬਾਅਦ ਹੀ ਇੱਥੇ ਮੁਸ਼ਕਲ ਬੱਦਲ ਮੰਡਰਾ ਰਹੇ ਸਨ ਅਤੇ ਕਾਂਗਰਸ ਅਤੇ ਜਦ (ਐੱਸ) ਦੇ 13 ਵਿਧਾਇਕਾਂ ਦੇ ਆਪਣੇ ਅਸਤੀਫੇ ਵਿਧਾਨ ਸਭਾ ਪ੍ਰਧਾਨ ਨੂੰ ਸੌਂਪੇ ਜਾਣ ਤੋਂ ਬਾਅਦ ਇਹ ਮੁਸ਼ਕਲ ਹੋਰ ਗਹਿਰੀ ਹੋ ਗਈ ਹੈ।
ਬੀ.ਜੇ.ਪੀ ਨੇ ਦੱਸਿਆ ਸਿਧਰਮਈਆ ਦਾ ਗੇਮ ਪਲਾਨ
ਸੂਬੇ ਦੀ 224 ਮੈਂਬਰੀ ਵਿਧਾਨ ਸਭਾ 'ਚ ਸੱਤਾਗੜ੍ਹ ਗਠਬੰਧਨ ਦੇ 118 ਵਿਧਾਇਕ ਹਨ ਅਤੇ ਜੇਕਰ ਇਨ੍ਹਾਂ ਵਿਧਾਇਕਾਂ ਦੇ ਅਸਤੀਫੇ ਸਵੀਕਾਰ ਕਰ ਲਏ ਜਾਂਦੇ ਹਨ ਤਾਂ ਮੁੱਖਮੰਤਰੀ ਐੱਚ.ਡੀ. ਕੁਮਾਰਸਵਾਮੀ ਨੀਤ 13 ਮਹੀਨੇ ਪੁਰਾਣੀ ਗਠਬੰਧਨ ਸਰਕਾਰ ਬਹੁਮਤ ਗੁਆ ਦੇਵੇਗੀ। ਜੋਸ਼ੀ ਨੇ ਵਿਧਾਇਕਾਂ ਦੇ ਅਸਤੀਫੇ ਨੂੰ ਸਿਧਰਮਈਆ ਦਾ 'ਗੇਮ ਪਲਾਨ' ਦੱਸਦੇ ਹੋਏ ਕਿਹਾ ਕਿ ਮੌਜੂਦਾ ਰਾਜਨੀਤਿਕ ਮੁਸ਼ਕਲ ਅਸਲ 'ਚ ਸਿਧਰਮਈਆ ਅਤੇ ਕੁਮਾਰਸਵਾਮੀ ਦੇ ਵਿਚਾਲੇ ਸੱਤਾ ਸੰਘਰਸ਼ ਦਾ ਨਤੀਜਾ ਹੈ।