ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਐਲਾਨ, ਦੇਸ਼ ’ਚ ਹੁਣ ਈ-ਜਨਗਣਨਾ ਹੋਵੇਗੀ
Tuesday, May 10, 2022 - 12:44 AM (IST)
ਗੁਹਾਟੀ– ਗ੍ਰਹਿ ਮੰਤਰਾਲਾ ਨੇ ਜਨਗਣਨਾ ਨੂੰ ਹੋਰ ਵੀ ਜ਼ਿਆਦਾ ਸਾਇੰਟਫਿਕ ਬਣਾਉਣ ਲਈ ਆਧੁਨਿਕ ਤਕਨੀਕਾਂ ਨੂੰ ਜੋੜਨ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜਨਗਣਨਾ ਈ-ਮੋਡ ਵਿਚ ਹੋਵੇਗੀ, ਜਿਸ ਤਹਿਤ ਪੂਰਨ ਜਨਗਣਨਾ ਕੀਤੀ ਜਾ ਸਕੇਗੀ ਜੋ ਕਿ 100 ਫੀਸਦੀ ਸਹੀ ਹੋਵੇਗੀ।
ਇਹ ਖ਼ਬਰ ਪੜ੍ਹੋ-ਏਸ਼ੀਆ ਕੱਪ ਲਈ ਦੂਜੇ ਦਰਜੇ ਦੀ ਭਾਰਤੀ ਹਾਕੀ ਟੀਮ ਦਾ ਐਲਾਨ, ਰੁਪਿੰਦਰ ਪਾਲ ਸਿੰਘ ਬਣੇ ਕਪਤਾਨ
ਗੁਹਾਟੀ ਦੇ ਅਮੀਗਾਓਂ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਨਗਣਨਾ ਸੰਚਾਲਨ ਡਾਇਰੈਕਟੋਰੇਟ (ਅਸਮ) ਦੇ ਦਫਤਰ ਭਵਨ ਦਾ ਉਦਘਾਟਨ ਕਰਦੇ ਹੋਏ ਦੇਸ਼ ਦੇ ਵਿਕਾਸ ਦੀ ਬਿਹਤਰ ਯੋਜਨਾ ਲਈ ਉਚਿਤ ਗਣਨਾ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਗਲੀ ਜਨਗਣਨਾ ਈ-ਮੋਡ ਵਿਚ ਹੋਣ ਦੇ ਨਾਲ ਇਹ 100 ਫੀਸਦੀ ਪੂਰਣ ਗਣਨਾ ਹੋਵੇਗੀ ਅਤੇ ਇਸ ਦੇ ਆਧਾਰ ’ਤੇ ਅਗਲੇ 25 ਸਾਲਾਂ ਲਈ ਦੇਸ਼ ਦੀਆਂ ਵਿਕਾਸ ਯੋਜਨਾਵਾਂ ਬਣਾਈਆਂ ਜਾਣਗੀਆਂ। ਇਸ ਦੌਰਾਨ ਸ਼ਾਹ ਨੇ ਕਿਹਾ ਕਿ ਜਨਮ ਤੋਂ ਬਾਅਦ ਉਸ ਦਾ ਵੇਰਵਾ ਜਨਗਣਨਾ ਰਜਿਸਟਰ ਵਿਚ ਜੋੜਿਆ ਜਾਵੇਗਾ ਅਤੇ 18 ਸਾਲ ਦੀ ਉਮਰ ਤੋਂ ਬਾਅਦ ਨਾਂ ਵੋਟਰ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਮੌਤ ਤੋਂ ਬਾਅਦ ਨਾਂ ਹਟਾ ਦਿੱਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਵਨ ਡੇ ਸੀਰੀਜ਼ ਰੱਦ, ਹੁਣ ਸ਼੍ਰੀਲੰਕਾ 'ਚ ਸਿਰਫ ਟੈਸਟ ਸੀਰੀਜ਼ ਖੇਡੇਗਾ ਪਾਕਿਸਤਾਨ
ਅਮਿਤ ਸ਼ਾਹ ਨੇ ਕਿਹਾ ਕਿ ਇਸ ਨਾਲ ਨਾਂ/ਪਤਾ ਬਦਲਣ ਵਿਚ ਸੌਖ ਹੋਵੇਗੀ। ਉਨ੍ਹਾਂ ਕਿਹਾ ਕਿ ਜਨਮ ਅਤੇ ਮੌਤ ਰਜਿਸਟਰ ਨੂੰ ਜਨਗਣਨਾ ਨਾਲ ਜੋੜਿਆ ਜਾਵੇਗਾ। 2024 ਤੱਕ ਹਰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਹੋਵੇਗੀ, ਯਾਨੀ ਦੇਸ਼ ਦੀ ਜਨਗਣਨਾ ਆਪਣੇ ਆਪ ਅਪਡੇਟ ਹੋ ਜਾਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਸਾਫਟਵੇਅਰ ਲਾਂਚ ਹੋਣ ’ਤੇ ਮੈਂ ਅਤੇ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਆਨਲਾਈਨ ਸਾਰੇ ਵੇਰਵੇ ਭਰਾਂਗੇ। ਅਮਿਤ ਸ਼ਾਹ ਨੇ ਕਿਹਾ ਕਿ ਨੀਤੀ ਨਿਰਮਾਣ ਵਿਚ ਜਨਗਣਨਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਿਰਫ ਜਨਗਣਨਾ ਹੀ ਦੱਸ ਸਕਦੀ ਹੈ ਕਿ ਐੱਸ. ਸੀ. ਅਤੇ ਐੱਸ. ਟੀ. ਦੀ ਸਥਿਤੀ ਕੀ ਹੈ, ਇਸ ਤੋਂ ਇਲਾਵਾ ਪਹਾੜਾਂ, ਸ਼ਹਿਰਾਂ ਅਤੇ ਪਿੰਡਾਂ ਵਿਚ ਲੋਕਾਂ ਦੀ ਜੀਵਨਸ਼ੈਲੀ ਕਿਸ ਤਰ੍ਹਾਂ ਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ