ਮੰਕੀਪਾਕਸ ਦਾ ਖ਼ੌਫ; ਸਰਕਾਰ ਨੇ ਸੂਬਿਆਂ ਨੂੰ ਜਾਰੀ ਕੀਤੀ ਐਡਵਾਈਜ਼ਰੀ

Monday, Sep 09, 2024 - 02:45 PM (IST)

ਨਵੀਂ ਦਿੱਲੀ- ਦੇਸ਼ 'ਚ ਮੰਕੀਪਾਕਸ ਦਾ ਸ਼ੱਕੀ ਕੇਸ ਸਾਹਮਣੇ ਆਉਣ ਮਗਰੋਂ ਕੇਂਦਰੀ ਸਿਹਤ ਮੰਤਰਾਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਸਾਰੇ ਸੂਬਿਆਂ ਨੂੰ ਸ਼ੱਕੀ ਮੰਕੀਪਾਕਸ ਮਰੀਜ਼ਾਂ ਦੀ ਜਾਂਚ ਕਰਨ, ਲਾਗ ਦੀ ਪੁਸ਼ਟੀ ਹੋਣ 'ਤੇ ਆਈਸੋਲੇਟ ਕਰਨ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਗੱਲ ਆਖੀ ਹੈ। ਮੰਤਰਾਲਾ ਨੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹਿਆਂ ਵਿਚ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਕਿਹਾ। ਸ਼ੱਕੀ ਅਤੇ ਪੁਸ਼ਟੀ ਦੋਹਾਂ ਮਾਮਲਿਆਂ ਲਈ ਹਸਪਤਾਲਾਂ ਵਿਚ ਆਈਸੋਲੇਸ਼ਨ ਸਹੂਲਤਾਂ ਦੀ ਪਛਾਣ ਕਰਨ ਲਈ ਕਿਹਾ।

ਇਹ ਵੀ ਪੜ੍ਹੋ- ਪਿੰਡਾਂ ’ਚ ‘ਗੈਰ-ਹਿੰਦੂਆਂ’ ਦੇ ਦਾਖ਼ਲੇ ’ਤੇ ਪਾਬੰਦੀ, ਪਿੰਡ ਵਾਸੀਆਂ ਨੇ ਲਾਏ ‘ਸਾਈਨ ਬੋਰਡ’

ਕੀ ਹੈ ਮੰਕੀਪਾਕਸ?

ਮੰਕੀਪਾਕਸ ਇਕ ਵਾਇਰਲ ਬੀਮਾਰੀ ਹੈ, ਜੋ ਮੰਕੀਪਾਕਸ ਵਾਇਰਸ ਕਾਰਨ ਹੁੰਦੀ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ 1958 'ਚ ਕੀਤੀ ਸੀ, ਜਦੋਂ ਬਾਂਦਰਾ ਵਿਚ ਪਾਕਸ ਵਰਗੀ ਬੀਮਾਰੀ ਦਾ ਕਹਿਰ ਵਧਿਆ ਸੀ।

Union Health Secretary Apurva Chandra issues advisory to States/UTs in view of WHO's declaration of Public Health Emergency of International Concern (PHEIC) related to Mpox pic.twitter.com/tQIXg2V2Ix

— ANI (@ANI) September 9, 2024

 

ਮੰਕੀਪਾਕਸ ਕਿਵੇਂ ਫੈਲਦਾ ਹੈ? 

ਮੰਕੀਪਾਕਸ ਇਕ ਵਾਇਰਲ ਲਾਗ ਹੈ ਜੋ ਮੁੱਖ ਤੌਰ 'ਤੇ ਕਿਸੇ ਸੰਕਰਮਿਤ ਵਿਅਕਤੀ ਜਾਂ ਜਾਨਵਰ ਦੇ ਸੰਪਰਕ ਜ਼ਰੀਏ ਫੈਲਦਾ ਹੈ। ਮੰਕੀਪਾਕਸ ਲਾਗ ਵਾਲੀ ਚਮੜੀ ਜਾਂ ਮੂੰਹ ਜਾਂ ਜਣਨ ਅੰਗਾਂ ਵਰਗੇ ਹੋਰ ਜਖਮਾਂ ਦੇ ਸਿੱਧੇ ਸੰਪਰਕ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਫੈਲ ਸਕਦਾ ਹੈ। ਮੱਧ ਅਤੇ ਪੱਛਮੀ ਅਫ਼ਰੀਕਾ 'ਚ ਜ਼ਿਆਦਾਤਰ ਮਾਮਲੇ ਉਨ੍ਹਾਂ ਲੋਕਾਂ 'ਚ ਦੇਖੇ ਗਏ ਹਨ, ਜੋ ਸੰਕਰਮਿਤ ਜਾਨਵਰਾਂ ਦੇ ਸੰਪਰਕ 'ਚ ਸਨ। ਮਾਹਰਾਂ ਦਾ ਕਹਿਣਾ ਹੈ ਕਿ ਇਹ ਸੰਕਰਮਣ ਦੂਸ਼ਿਤ ਵਸਤੂਆਂ ਜਿਵੇਂ ਕਿ ਕੱਪੜਿਆਂ, ਟੈਟੂ ਦੀਆਂ ਦੁਕਾਨਾਂ, ਪਾਰਲਰ ਜਾਂ ਹੋਰ ਜਨਤਕ ਥਾਵਾਂ 'ਤੇ ਵਰਤੀਆਂ ਜਾਣ ਵਾਲੀਆਂ ਆਮ ਚੀਜ਼ਾਂ ਦੀ ਵਰਤੋਂ ਨਾਲ ਵੀ ਫੈਲ ਸਕਦਾ ਹੈ।

ਇਹ ਵੀ ਪੜ੍ਹੋ- IMD ਵੱਲੋਂ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ, 6 ਜ਼ਿਲ੍ਹਿਆਂ 'ਚ 'ਯੈਲੋ ਅਲਰਟ'

ਇਸ ਦੇ ਲੱਛਣ ਕੀ ਹਨ?

ਮੰਕੀਪਾਕਸ ਨਾਲ ਸੰਕਰਮਿਤ ਲੋਕ ਅਕਸਰ ਸਰੀਰ 'ਤੇ ਧੱਫੜ ਪੈਦਾ ਕਰਦੇ ਹਨ ਜੋ ਬਾਹਾਂ, ਲੱਤਾਂ, ਛਾਤੀ, ਚਿਹਰੇ ਜਾਂ ਮੂੰਹ ਜਾਂ ਜਣਨ ਅੰਗਾਂ ਦੇ ਆਲੇ-ਦੁਆਲੇ ਦਿਖਾਈ ਦੇ ਸਕਦੇ ਹਨ। ਇਸ ਦੇ ਹੋਰ ਲੱਛਣਾਂ ਵਿਚ ਬੁਖਾਰ, ਸਿਰ ਦਰਦ ਅਤੇ ਮਾਸਪੇਸ਼ੀਆਂ ਵਿਚ ਦਰਦ ਵੀ ਸ਼ਾਮਲ ਹਨ।  ਬਹੁਤ ਘੱਟ ਮਾਮਲਿਆਂ ਵਿਚ ਵਾਇਰਸ ਘਾਤਕ ਹੋ ਸਕਦਾ ਹੈ। ਇਸ ਨਾਲ ਸੰਕਰਮਿਤ ਵਿਅਕਤੀ ਸ਼ੁਰੂਆਤੀ ਲੱਛਣਾਂ ਤੋਂ ਲੈ ਕੇ ਧੱਫੜ ਦਿਖਾਈ ਦੇਣ ਅਤੇ ਫਿਰ ਠੀਕ ਹੋਣ ਤੱਕ ਬਹੁਤ ਸਾਰੇ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News