20 ਅਪ੍ਰੈਲ ਤੋਂ ਬਾਅਦ ਵੀ 'ਹੌਟਸਪੌਟ' ਵਾਲੇ ਇਲਾਕਿਆਂ ਨੂੰ ਕੋਈ ਛੋਟ ਨਹੀਂ : ਸਿਹਤ ਮੰਤਰਾਲਾ

04/19/2020 5:17:51 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਅੰਦਰ ਲਗਾਤਾਰ ਜਾਰੀ ਹੈ। ਰੋਜ਼ਾਨਾ ਵਾਂਗ ਸਿਹਤ ਮੰਤਰਾਲਾ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ  ਪਿਛਲੇ 24 ਘੰਟਿਆਂ ਦੌਰਾਨ 1,334 ਨਵੇਂ ਕੇਸ ਸਾਹਮਣੇ ਆਏ ਹਨ ਅਤੇ 27 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਕਰ ਕੇ ਹੁਣ ਤਕ ਕੁੱਲ ਮਰੀਜ਼ਾਂ ਦੀ ਗਿਣਤੀ 15,712 ਹੋ ਗਈ ਹੈ। ਜਦਕਿ 2230 ਮਰੀਜ਼ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਉੱਥੇ ਹੀ 507 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ 20 ਅਪ੍ਰੈਲ ਤੋਂ ਬਾਅਦ ਵੀ ਹੌਟਸਪੌਟ ਵਾਲੇ ਇਲਾਕਿਆਂ ਵਿਚ ਵੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਅਗਰਵਾਲ ਨੇ ਕਿਹਾ ਕਿ ਦੇਸ਼ ਅੰਦਰ ਕੋਰੋਨਾ ਦੇ ਇਲਾਜ ਲਈ 755 ਹਸਪਤਾਲ ਅਤੇ 1,389 ਹੈਲਥ ਸੈਂਟਰ ਹਨ। ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਸਾਡੇ ਕੋਲ ਕੁੱਲ 2,144 ਸੈਂਟਰ ਹਨ।

ਇਹ ਵੀ ਪੜ੍ਹੋ : ਇਨ੍ਹਾਂ 17 ਸ਼ਹਿਰਾਂ ਲਈ ਵਰਦਾਨ ਸਾਬਿਤ ਹੋਇਆ ਲਾਕਡਾਊਨ, ਹਵਾ ਪ੍ਰਦੂਸ਼ਣ 'ਚ ਕਾਫੀ ਕਮੀ

ਦੁਨੀਆ ਭਰ ਦੇ ਡਾਟਾ ਤੋਂ ਪਤਾ ਲੱਗਦਾ ਹੈ ਕਿ ਬਿਨਾਂ ਲੱਛਣ ਵਾਲੇ ਕਾਫੀ ਲੋਕ ਕੋਰੋਨਾ ਪਾਜ਼ੀਟਿਵ ਮਿਲੇ ਹਨ। ਸਾਨੂੰ ਇਸ ਚੁਣੌਤੀ ਬਾਰੇ ਪਤਾ ਰਹਿਣਾ ਕਾਫੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੋਰੋਨਾ 'ਤੇ ਸਮੀਖਿਆ ਦੀ ਬੈਠਕ ਕੀਤੀ, ਇਸ 'ਚ ਉਨ੍ਹਾਂ ਨੇ ਸਮੇਂ-ਸਮੇਂ 'ਤੇ ਲਾਕਡਾਊਨ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਪਾਲਣ 'ਤੇ ਜ਼ੋਰ ਦਿੱਤਾ ਹੈ। ਦੱਸ ਦੇਈਏ ਕਿ 20 ਅਪ੍ਰੈਲ ਯਾਨੀ ਕਿ ਕੱਲ ਘੱਟ ਕੋਰੋਨਾ ਪ੍ਰਭਾਵਿਤ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੁਝ ਸੇਵਾਵਾਂ 'ਤੇ ਛੋਟ ਦਿੱਤੀ ਜਾਵੇਗੀ, ਜਦਕਿ ਹੌਟਸਪੌਟ ਵਾਲਿਆਂ ਇਲਾਕਿਆਂ 'ਚ ਅਜਿਹੀ ਕੋਈ ਛੋਟ ਨਹੀਂ ਹੋਵੇਗੀ, ਜਿਸ ਨੂੰ ਲੈ ਕੇ ਅੱਜ ਸਿਹਤ ਮੰਤਰਾਲਾ ਨੇ ਸਾਫ ਕਰ ਦਿੱਤਾ ਹੈ ਕਿ ਅਜਿਹੇ ਇਲਾਕਿਆਂ ਨੂੰ 20 ਤੋਂ ਬਾਅਦ ਵੀ ਕੋਈ ਛੋਟ ਨਹੀਂ ਮਿਲੇਗੀ।

ਇਹ ਵੀ ਪੜ੍ਹੋ : ਲਾਕਡਾਊਨ 'ਚ ਆਰਟਿਸਟ ਦਾ 'ਪੈਂਸਿਲ ਆਰਟ' ਰਾਹੀ ਘਰਾਂ ਅੰਦਰ ਰਹਿਣ ਦਾ ਖਾਸ ਸੰਦੇਸ਼ (ਤਸਵੀਰਾਂ)

ਅਗਰਵਾਲ ਨੇ ਕਿਹਾ ਕਿ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 54 ਜ਼ਿਲਿਆਂ 'ਚ ਪਿਛਲੇ 14 ਦਿਨਾਂ ਤੋਂ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਹੀ ਆਈ. ਸੀ. ਐੱਮ. ਆਰ. ਨੇ ਕਿਹਾ ਕਿ ਹੁਣ ਤਕ ਦੇਸ਼ 'ਚ ਕੋਰੋਨਾ ਦੇ 3,86,791 ਟੈਸਟ ਕੀਤੇ ਗਏ ਹਨ। ਆਈ. ਸੀ. ਐੱਮ. ਆਰ. ਮੁਤਾਬਕ ਕੱਲ 37,173 ਟੈਸਟ ਕੀਤੇ ਗਏ ਸਨ, ਇਨ੍ਹਾਂ 'ਚੋਂ 29,287 ਟੈਸਟ ਆਈ. ਸੀ. ਐੱਮ. ਆਰ. ਨੈੱਟਵਰਕ ਲੈਬਾਂ ਵਿਚ ਕੀਤੇ ਗਏ ਸਨ। ਜਦਕਿ 7,886 ਨਿੱਜੀ ਖੇਤਰ ਦੀਆਂ ਲੈਬਾਂ 'ਚ ਕੀਤੇ ਗਏ।

ਇਹ ਵੀ ਪੜ੍ਹੋ : ਲਾਕਡਾਊਨ : ਵਕੀਲ ਪਤੀ ਨੂੰ ਲੈ ਕੇ ਭਟਕਦੀ ਰਹੀ ਪਤਨੀ, ਹਸਪਤਾਲਾਂ ਨੇ ਭਰਤੀ ਕਰਨ ਤੋਂ ਕੀਤਾ ਇਨਕਾਰ


Tanu

Content Editor

Related News