UNHRC 'ਚ ਭਾਰਤ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- 'ਘੱਟ ਗਿਣਤੀਆਂ 'ਤੇ ਅੱਤਿਆਚਾਰ ਕਰ ਰਿਹਾ ਪਾਕਿ'

Tuesday, Sep 29, 2020 - 10:28 AM (IST)

ਜਨੇਵਾ, (ਏ. ਐੱਨ. ਆਈ.)-ਅੱਤਵਾਦ ਸਬੰਧੀ ਪੂਰੀ ਦੁਨੀਆ ’ਚ ਆਪਣੀ ਬੇਇਜ਼ੱਤੀ ਕਰਵਾ ਚੁੱਕੇ ਪਾਕਿਸਤਾਨ ’ਤੇ ਭਾਰਤ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ. ਐੱਨ. ਐੱਚ. ਆਰ. ਸੀ.) ਦੇ 45ਵੇਂ ਸੈਸ਼ਨ ’ਚ ਨਿਸ਼ਾਨਾ ਵਿਨ੍ਹਿਆ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਵਧਾਉਣ ਲਈ ਭਾਰਤੀ ਕੇਂਦਰ ਸ਼ਾਸਤ ਪ੍ਰਦੇਸ਼ ਦੇ ਹਿੱਸਿਆਂ ’ਚ ਵੱਡੇ ਪੈਮਾਨੇ ’ਚ ਸਿਖਲਾਈ ਕੈਂਪ ਅਤੇ ਲਾਂਚ ਪੈਡ ਬਣਾ ਰਿਹਾ ਹੈ।

ਪਾਕਿਸਤਾਨ ’ਚ ਜਾਤੀ ਅਤੇ ਧਾਰਮਿਕ ਘੱਟ ਗਿਣਤੀਆਂ ਦੀ ਸਥਿਤੀ ਬੇਹੱਦ ਮਾੜੀ ਹੈ। ਪਾਕਿਸਤਾਨ ਦੇ ਤਥਾਕਥਿਤ ਸੰਵਿਧਾਨ ’ਚ ਅਹਿਮਤੀ ਪਾਕਿਸਤਾਨ ’ਚ ਸਭ ਤੋਂ ਜ਼ਿਆਦਾ ਸਤਾਏ ਗਏ ਭਾਈਚਾਰੇ ਵਿਚੋਂ ਇਕ ਹਨ। ਇਸ ਦੇ ਨਾਲ ਹੀ ਹਰ ਸਾਲ ਸੈਂਕੜੇ ਈਸਾਈਆਂ ਨੂੰ ਸਤਾਇਆ ਜਾਂਦਾ ਹੈ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਪਾਕਿਸਤਾਨ ’ਚ ਹਿੰਸਕ ਮੌਤਾਂ ਦੇ ਸ਼ਿਕਾਰ ਹੁੰਦੇ ਹਨ। ਪਾਕਿਸਤਾਨ ’ਚ ਲਗਾਤਾਰ ਅੱਤਵਾਦ ਵਧਾਉਣ ਲਈ ਘੱਟ ਗਿਣਤੀਆਂ ’ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਜੇਨੇਵਾ ’ਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਸੇਂਥਿਲ ਕੁਮਾਰ ਨੇ ਕਿਹਾ ਕਿ ਦੂਸਰਿਆਂ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਪਾਕਿ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੱਤਵਾਦ ਮਨੁੱਖਤਾ ਦੇ ਖਿਲਾਫ ਅਪਰਾਧ ਦਾ ਸਭ ਤੋਂ ਖਰਾਬ ਰੂਪ ਹੈ। 

ਭਾਰਤ ਨੇ ਕੌਂਸਲ ਨੂੰ ਕਿਹਾ ਕਿ ਇਹ ਇਸ ਕੌਂਸਲ ਲਈ ਵੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਖਿਲਾਫ ਮੰਦਭਾਗੇ ਪ੍ਰਚਾਰ ਲਈ ਇਕ ਫੋਰਮ ਦੀ ਦੁਰਵਰਤੋਂ ਕਰ ਰਿਹਾ ਹੈ। ਭਾਰਤ ਦੇ ਖਿਲਾਫ ਪਾਕਿਸਤਾਨ ਦੇ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਨਾਲ ਉਥੋਂ ਦੇ ਘੱਟ ਗਿਣਤੀਆਂ ਦੀ ਆਵਾਜ਼ ਦਬ ਨਹੀਂ ਸਕਦੀ ਹੈ। ਭਾਰਤੀ ਪ੍ਰਤੀਨਿਧੀ ਪਵਨ ਬਧੇ ਨੇ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਪਾਲ ਰਿਹਾ ਹੈ ਅਤੇ ਉਸ ਨੇ 4 ਹਜ਼ਾਰ ਅੱਤਵਾਦੀਆਂ ਦੇ ਨਾਵਾਂ ਨੂੰ ਹਟਾ ਦਿੱਤਾ ਹੈ। ਇਸ ਦੇ ਰਾਹੀਂ ਪਾਕਿਸਤਾਨ ਚਾਹੁੰਦਾ ਹੈ ਕਿ ਉਸ ਦੀ ਅੱਤਵਾਦ ਦੀ ਫੈਕਟਰੀ ਚਲਦੀ ਰਹੇ, ਇਸ ਲਈ ਪਾਕਿਸਤਾਨ ਅੱਤਵਾਦੀਆਂ ਨੂੰ ਸ਼ਰਨ ਦੇ ਰਿਹਾ ਹੈ।

ਪੀ. ਓ. ਕੇ. ’ਚ ਹਰ 4 ਵਿਚੋਂ 3 ਵਿਅਕਤੀ ਬਾਹਰ ਦੇ

ਭਾਰਤੀ ਪ੍ਰਤੀਨਿਧੀ ਨੇ ਕਿਹਾ ਕਿ ਪੀ. ਓ. ਕੇ. ’ਚ ਹਰ 4 ਵਿਚੋਂ 3 ਵਿਅਕਤੀ ਬਾਹਰ ਤੋਂ ਆਏ ਹੋਏ ਹਨ ਅਤੇ ਅੱਤਵਾਦ ਨੂੰ ਬੜ੍ਹਾਵਾ ਦੇਣ ਲਈ ਘੱਟ ਗਿਣਤੀਆਂ ’ਤੇ ਅੱਤਿਆਚਾਰ ਹੋ ਰਹੇ ਹਨ।

ਪੀ. ਓ. ਕੇ. ’ਚ ਪਾਕਿ ਦਾ ਝੰਡਾ ਹਟਾਉਣ ’ਤੇ ਵਿਅਕਤੀ ਦਾ ਸ਼ੋਸ਼ਣ ਕਰਨ ਦਾ ਮੁੱਦਾ ਉਠਾਇਆ

ਸੰਯੁਕਤ ਕਸ਼ਮੀਰ ਪੀਪੁਲਸ ਨੈਸ਼ਨਲ ਪਾਰਟੀ ਦੇ ਪ੍ਰਧਾਨ ਸਰਦਾਰ ਸ਼ੌਕਤ ਅਲੀ ਕਸ਼ਮੀਰੀ ਨੇ ਬ੍ਰਿਟਿਸ਼ ਕਸਮੀਰੀ ਪੱਤਰਕਾਰ ਤਨਵੀਰ ਅਹਿਮਦ ਦਾ ਮੁੱਦਾ ਉਠਾਇਆ, ਜਿਨ੍ਹਾਂ ਨੇ ਪੀ. ਓ. ਕੇ. ’ਚ ਪਾਕਿਸਤਾਨੀ ਝੰਡਾ ਲਹਿਰਾਉਣ ਦੇ ਵਿਰੋਧ ’ਚ ਪਾਕਿਸਤਾਨੀ ਏਜੰਸੀਆਂ ਵਲੋਂ ਗ੍ਰਿਫਤਾਰ ਅਤੇ ਸ਼ੋਸ਼ਣ ਕੀਤਾ ਗਿਆ ਸੀ। ਗਿਲਗਿਤ-ਬਲਾਤਿਸਤਾਨ ’ਚ ਸ਼ਾਂਤੀਪੂਰਨ ਸਿਆਸੀ ਵਰਕਰ ਬਾਬਾ ਜਾਨ ਇਫਤੀਖਾਰ ਹੁਸੈਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਅੱਤਵਾਦ-ਵਿਰੋਧੀ ਐਕਟ ਦੇ ਤਹਿਤ ਫਸਾ ਦਿੱਤਾ ਗਿਆ ਅਤੇ 40 ਤੋਂ 90 ਸਾਲ ਦੀ ਜੇਲ ਦੀ ਸਜ਼ਾ ਦਿੱਤੀ ਗਈ। ਅਸੀਂ ਯੂ. ਐੱਨ. ਐੱਚ. ਆਰ. ਸੀ. ਤੋਂ ਇਸਲਾਮਾਬਾਦ ’ਤੇ ਸਾਰੇ ਵਰਕਰਾਂ ਦੀ ਤਤਕਾਲ ਅਤੇ ਬਿਨਾਂ ਸ਼ਰਤ ਰਿਹਾਈ ਲਈ ਦਬਾਅ ਪਾਉਣ ਦੀ ਬੇਨਤੀ ਕਰਦੇ ਹਾਂ। ਯੂ. ਕੇ. ਪੀ. ਐੱਨ. ਪੀ. (ਯੂਰਪ ਜੋਨ) ਦੇ ਸਕੱਤਰ ਸਾਜਿਦ ਹੂਸੈਨ ਨੇ ਕਿਹਾ ਕਿ ਪਾਕਿਸਤਾਨ ਤੇ ਪੀ. ਓ. ਕੇ. (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ’ਚ ਪ੍ਰਗਟਾਉਣ ਦੀ ਆਜ਼ਾਦੀ ਨਾਲ ਸਮਝੌਤਾ ਕੀਤਾ ਗਿਆ ਹੈ।


Lalita Mam

Content Editor

Related News