UNESCO ਨੇ ਯੰਗ ਪ੍ਰੋਫੈਸ਼ਨਲਸ ਪ੍ਰੋਗਰਾਮ ਲਈ ਮੰਗੀਆਂ ਅਰਜ਼ੀਆਂ, ਡਾਲਰਾਂ ''ਚ ਮਿਲੇਗੀ ਤਨਖ਼ਾਹ

Saturday, Sep 21, 2024 - 10:17 PM (IST)

ਨੈਸ਼ਨਲ ਡੈਸਕ : ਸੰਯੁਕਤ ਰਾਸ਼ਟਰ ਦੀ ਏਜੰਸੀ UNESCO, ਜਿਹੜੀ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਖੇਤਰਾਂ ਵਿਚ ਕੰਮ ਕਰਦੀ ਹੈ, ਨੇ ਯੰਗ ਪ੍ਰੋਫੈਸ਼ਨਲਸ ਪ੍ਰੋਗਰਾਮ (YPP) ਲਈ ਅਰਜ਼ੀਆਂ ਮੰਗੀਆਂ ਹਨ। ਜੇਕਰ ਇਸ ਪ੍ਰੋਗਰਾਮ ਵਿਚ ਤੁਹਾਡੀ ਚੋਣ ਹੋ ਜਾਂਦੀ ਹੈ ਤਾਂ ਤੁਹਾਨੂੰ ਡਾਲਰਾਂ ਵਿਚ ਤਨਖ਼ਾਹ ਮਿਲੇਗੀ, ਜਿਸ ਨਾਲ ਤੁਸੀਂ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਨ ਦਾ ਤਜਰਬਾ ਹਾਸਲ ਕਰ ਸਕੋਗੇ। ਇਹ ਮੌਕਾ ਨਾ ਸਿਰਫ਼ ਤੁਹਾਡੇ ਕਰੀਅਰ ਨੂੰ ਨਵੀਂ ਦਿਸ਼ਾ ਦੇਵੇਗਾ, ਸਗੋਂ ਤੁਹਾਨੂੰ ਗਲੋਬਲ ਦ੍ਰਿਸ਼ਟੀਕੋਣ ਅਤੇ ਨੈੱਟਵਰਕਿੰਗ ਦੇ ਕਈ ਫਾਇਦੇ ਵੀ ਦੇਵੇਗਾ। ਜੇਕਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਅਰਜ਼ੀ ਪ੍ਰਕਿਰਿਆ ਦੇ ਪੂਰੇ ਵੇਰਵੇ ਯੂਨੈਸਕੋ ਦੀ ਵੈੱਬਸਾਈਟ 'ਤੇ ਉਪਲਬਧ ਹਨ।

ਅਰਜ਼ੀ ਦੀ ਪ੍ਰਕਿਰਿਆ
ਜੇਕਰ ਤੁਸੀਂ ਇਸ ਪ੍ਰੋਗਰਾਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਦੀ ਪੂਰੀ ਜਾਣਕਾਰੀ ਯੂਨੈਸਕੋ ਦੀ ਵੈੱਬਸਾਈਟ careers.unesco.org 'ਤੇ ਉਪਲਬਧ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 30 ਸਤੰਬਰ 2024 ਹੈ, ਇਸ ਲਈ ਜਲਦੀ ਕਰੋ ਅਤੇ ਸਾਰੇ ਲੋੜੀਂਦੇ ਦਸਤਾਵੇਜ਼ ਤਿਆਰ ਕਰੋ। ਇਹ ਤੁਹਾਡੇ ਕੈਰੀਅਰ ਵਿਚ ਇਕ ਮਹੱਤਵਪੂਰਨ ਕਦਮ ਹੋ ਸਕਦਾ ਹੈ।

 ਇਹ ਵੀ ਪੜ੍ਹੋ : ਬਿਨਾਂ UPSC ਪਾਸ ਕੀਤੇ IPS ਬਣ ਗਿਆ 18 ਸਾਲਾਂ ਦਾ ਮੁੰਡਾ, ਪੁਲਸ ਨੇ ਪਾਰਟੀ ਕਰਦਿਆਂ ਨੱਪ ਲਿਆ

ਅਪਲਾਈ ਕਰਨ ਲਈ ਯੋਗਤਾ
ਸਿੱਖਿਆ : ਬਿਨੈਕਾਰ ਦਾ ਗ੍ਰੈਜੂਏਟ ਹੋਣਾ ਲਾਜ਼ਮੀ ਹੈ।
ਉਮਰ ਸੀਮਾ : ਵੱਧ ਤੋਂ ਵੱਧ ਉਮਰ 32 ਸਾਲ ਹੈ।
ਵਿਸ਼ੇਸ਼ਤਾ : ਬਿਨੈਕਾਰਾਂ ਕੋਲ ਸਿੱਖਿਆ, ਸੱਭਿਆਚਾਰ, ਵਿਗਿਆਨ, ਸਮਾਜਿਕ ਵਿਗਿਆਨ, ਮਨੁੱਖੀ ਵਿਗਿਆਨ ਜਾਂ ਪ੍ਰਬੰਧਨ ਅਤੇ ਪ੍ਰਸ਼ਾਸਨ ਵਿਚ ਡਿਗਰੀ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ
* ਅਪਲਾਈ ਕੀਤੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ।
* ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਵੀਡੀਓ ਇੰਟਰਵਿਊ ਲਈ ਬੁਲਾਇਆ ਜਾਵੇਗਾ। ਇਸ ਇੰਟਰਵਿਊ ਵਿਚ ਉਮੀਦਵਾਰ ਦੇ ਸੰਚਾਰ ਹੁਨਰ ਅਤੇ ਹੋਰ ਯੋਗਤਾਵਾਂ ਦੀ ਜਾਂਚ ਕੀਤੀ ਜਾਵੇਗੀ।

ਤਨਖ਼ਾਹ ਅਤੇ ਲਾਭ
ਯੂਨੈਸਕੋ ਵਿਚ ਇਕ ਯੰਗ ਪ੍ਰੋਫੈਸ਼ਨਲ ਲਈ ਮੂਲ ਤਨਖਾਹ $37,000 ਤੋਂ $80,000 ਤੱਕ ਹੁੰਦੀ ਹੈ। ਜੇਕਰ ਮੂਲ ਤਨਖਾਹ ਨੂੰ $37,000 ਮੰਨਿਆ ਜਾਂਦਾ ਹੈ ਤਾਂ ਇਹ ਲਗਭਗ 30 ਲੱਖ ਭਾਰਤੀ ਰੁਪਏ ਦੇ ਬਰਾਬਰ ਹੋਵੇਗਾ। ਹਾਲਾਂਕਿ ਯੂਨੈਸਕੋ ਦੀ ਵੈਬਸਾਈਟ 'ਤੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਕੁਝ ਸਰੋਤਾਂ ਮੁਤਾਬਕ, ਇਹ ਨੌਜਵਾਨ ਪੇਸ਼ੇਵਰਾਂ ਨੂੰ ਦਿੱਤੀ ਜਾਣ ਵਾਲੀ ਆਮ ਤਨਖਾਹ ਹੈ। ਜੇਕਰ ਤੁਸੀਂ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਖੇਤਰਾਂ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਯੂਨੈਸਕੋ ਦਾ ਯੰਗ ਪ੍ਰੋਫੈਸ਼ਨਲ ਪ੍ਰੋਗਰਾਮ ਇਕ ਵਧੀਆ ਮੌਕਾ ਹੋ ਸਕਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News