ਉਤਰਾਖੰਡ ''ਚ ਬੇਰੁਜ਼ਗਾਰਾਂ ਨੇ ਕੀਤਾ ਸੀ.ਐਮ ਦੀ ਸਭਾ ''ਚ ਹੰਗਾਮਾ, ਗ੍ਰਿਫਤਾਰ

04/06/2018 1:00:58 PM

ਦੇਹਰਾਦੂਨ— ਰੁਜ਼ਗਾਰ ਨੂੰ ਲੈ ਕੇ ਅੰਦੋਲਿਤ ਬੇਰੁਜ਼ਗਾਰ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦਾ ਵਿਰੋਧ ਕੀਤ ਜਾਵੇਗਾ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਰਕਾਰ ਦਾ ਹਰ ਜਗ੍ਹਾ ਵਿਰੋਧ ਹੋਵੇਗਾ। ਪਿਥੌਰਾਗੜ੍ਹ ਦੇ ਡੀਡੀਹਾਟ 'ਚ ਵੀ ਨੌਜਵਾਨਾਂ ਨੇ ਤ੍ਰਿਵੇਂਦਰ ਸਿੰਘ ਰਾਵਤ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਤੋਂ ਰੁਜ਼ਗਾਰ ਦੀ ਮੰਗ ਕੀਤੀ। ਮੁੱਖਮੰਤਰੀ ਦੀ ਸਭਾ 'ਚ ਬੇਰੁਜ਼ਗਾਰਾਂ ਨੇ ਹੰਗਾਮਾ ਕੀਤਾ। ਹੰਗਾਮਾ ਕਰਨ 'ਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। 

PunjabKesari
ਬੇਰੁਜ਼ਗਾਰ ਸੰਘ ਦਾ ਧਰਨਾ-ਪ੍ਰਦਰਸ਼ਨ ਵੀਰਵਾਰ ਨੂੰ ਵੀ ਜਾਰੀ ਰਿਹਾ। ਧਰਨਾ ਸਥਾਨ 'ਤੇ ਬੇਰੁਜ਼ਗਾਰ ਸੰਘ ਦੇ ਪ੍ਰਧਾਨ ਬਾਬੀ ਪੰਵਾਰ ਨੇ ਕਿਹਾ ਕਿ ਬੇਰੁਜ਼ਗਾਰਾਂ ਦੇ ਅੰਦੋਲਨ ਨੂੰ 10 ਦਿਨ ਤੋਂ ਜ਼ਿਆਦਾ ਸਮੇਂ ਹੋ ਗਿਆ ਹੈ ਪਰ ਕਿਸੇ ਵੀ ਸਰਕਾਰ ਨੁਮਾਇੰਦੇ ਨੇ ਹੁਣ ਤੱਕ ਉਨ੍ਹਾਂ ਦਾ ਗਿਆਨ ਨਹੀਂ ਲਿਆ। ਬੇਰੁਜ਼ਗਾਰਾਂ ਦੀ ਸਰਕਾਰ ਤੋਂ ਮੰਗ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਵੇ।


Related News