''ਮੁੱਖ ਮੰਤਰੀ ਰਾਜਸ਼੍ਰੀ ਯੋਜਨਾ'' ਤਹਿਤ ਰਾਜਸਥਾਨ ਸਰਕਾਰ ਧੀਆਂ ਨੂੰ ਦਿੰਦੀ ਹੈ 50,000 ਰੁਪਏ, ਜਾਣੋਂ ਪੂਰੀ ਡਿਟੇਲ

Sunday, Mar 22, 2026 - 10:30 PM (IST)

''ਮੁੱਖ ਮੰਤਰੀ ਰਾਜਸ਼੍ਰੀ ਯੋਜਨਾ'' ਤਹਿਤ ਰਾਜਸਥਾਨ ਸਰਕਾਰ ਧੀਆਂ ਨੂੰ ਦਿੰਦੀ ਹੈ 50,000 ਰੁਪਏ, ਜਾਣੋਂ ਪੂਰੀ ਡਿਟੇਲ

ਜੈਪੁਰ : ਧੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਰਾਜਸਥਾਨ ਸਰਕਾਰ ਦੀ 'ਮੁੱਖ ਮੰਤਰੀ ਰਾਜਸ਼੍ਰੀ ਯੋਜਨਾ' ਧੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਦੇ ਤਹਿਤ ਬੱਚੀ ਦੇ ਜਨਮ ਤੋਂ ਲੈ ਕੇ ਉਸ ਦੀ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਹੋਣ ਤੱਕ ਸਰਕਾਰ ਵੱਲੋਂ ਕੁੱਲ 50,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਯੋਜਨਾ ਦਾ ਮੁੱਖ ਉਦੇਸ਼
ਸਾਲ 2016 ਵਿੱਚ ਸ਼ੁਰੂ ਕੀਤੀ ਗਈ ਇਸ ਯੋਜਨਾ ਦਾ ਮੁੱਖ ਮਕਸਦ ਸਮਾਜ ਵਿੱਚ ਧੀਆਂ ਦੇ ਜਨਮ ਨੂੰ ਉਤਸ਼ਾਹਿਤ ਕਰਨਾ, ਲਿੰਗ ਨਿਰਧਾਰਨ ਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਰੋਕਣਾ ਹੈ। ਇਸ ਦੇ ਨਾਲ ਹੀ ਧੀਆਂ ਦੀ ਸਿੱਖਿਆ ਅਤੇ ਸਿਹਤ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਹਾਇਤਾ ਰਾਸ਼ੀ ਸਿੱਧੀ ਬੱਚੀ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ।

ਕਿਨ੍ਹਾਂ ਨੂੰ ਮਿਲੇਗਾ ਲਾਭ?
ਇਸ ਯੋਜਨਾ ਦਾ ਲਾਭ ਲੈਣ ਲਈ ਲੜਕੀ ਦਾ ਜਨਮ 1 ਜੂਨ 2016 ਤੋਂ ਬਾਅਦ ਹੋਣਾ ਲਾਜ਼ਮੀ ਹੈ।
ਇਹ ਲਾਭ ਕੇਵਲ ਰਾਜਸਥਾਨ ਦੇ ਸਥਾਈ ਨਿਵਾਸੀਆਂ ਨੂੰ ਹੀ ਮਿਲੇਗਾ।
ਬੱਚੀ ਦਾ ਜਨਮ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਿੱਜੀ ਹਸਪਤਾਲ ਵਿੱਚ ਹੋਣਾ ਚਾਹੀਦਾ ਹੈ।

ਕਿਸ਼ਤਾਂ 'ਚ ਮਿਲੇਗੀ ਸਹਾਇਤਾ ਰਾਸ਼ੀ
ਸਰਕਾਰ ਵੱਲੋਂ ਇਹ 50,000 ਰੁਪਏ ਦੀ ਰਾਸ਼ੀ ਵੱਖ-ਵੱਖ ਪੜਾਵਾਂ 'ਤੇ ਦਿੱਤੀ ਜਾਂਦੀ ਹੈ, ਜਿਵੇ...
ਜਨਮ ਸਮੇਂ 2,500 ਰੁਪਏ
1 ਸਾਲ ਦੀ ਉਮਰ (ਟੀਕਾਕਰਨ ਪੂਰਾ ਹੋਣ 'ਤੇ) 2,500 ਰੁਪਏ
ਪਹਿਲੀ ਜਮਾਤ 'ਚ ਦਾਖਲੇ ਸਮੇਂ 4,000 ਰੁਪਏ
6ਵੀਂ ਜਮਾਤ 'ਚ ਪ੍ਰਵੇਸ਼ 'ਤੇ 5,000 ਰੁਪਏ
10ਵੀਂ ਜਮਾਤ ਵਿੱਚ ਪਹੁੰਚਣ 'ਤੇ 11,000 ਰੁਪਏ
12ਵੀਂ ਜਮਾਤ ਪਾਸ ਕਰਨ 'ਤੇ: 25,000 ਰੁਪਏ

ਜ਼ਰੂਰੀ ਦਸਤਾਵੇਜ਼ ਅਤੇ ਅਪਲਾਈ ਕਰਨ ਦਾ ਤਰੀਕਾ
ਯੋਜਨਾ ਦਾ ਲਾਭ ਲੈਣ ਲਈ ਬੱਚੀ ਦਾ ਜਨਮ ਸਰਟੀਫਿਕੇਟ, ਆਧਾਰ ਕਾਰਡ (ਜਾਂ ਭਾਮਾਸ਼ਾਹ ਕਾਰਡ), ਮਾਤ੍ਰ-ਸ਼ਿਸ਼ੂ ਸਿਹਤ ਕਾਰਡ ਅਤੇ ਸਕੂਲ ਵਿੱਚ ਦਾਖਲੇ ਦਾ ਸਬੂਤ ਹੋਣਾ ਜ਼ਰੂਰੀ ਹੈ। ਇਛੁੱਕ ਪਰਿਵਾਰ ਇਸ ਲਈ ਆਨਲਾਈਨ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ ਜਾਂ ਆਪਣੇ ਨੇੜਲੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਸਕਦੇ ਹਨ। ਇਹ ਯੋਜਨਾ ਉਨ੍ਹਾਂ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਹੈ ਜੋ ਆਪਣੀਆਂ ਧੀਆਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚਿਆਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News