ਮਾਮੇ ਨੇ ਪਹਿਲਾਂ ਭਾਣਜੇ ਦਾ ਕੀਤਾ ਕਤਲ, ਫਿਰ ਖੂਨ ਨਾਲ ਲੱਥਪੱਥ ਕੁਹਾੜੀ ਲੈ ਕੇ ਪੁੱਜਿਆ ਥਾਣੇ

Monday, May 23, 2022 - 04:56 PM (IST)

ਮਾਮੇ ਨੇ ਪਹਿਲਾਂ ਭਾਣਜੇ ਦਾ ਕੀਤਾ ਕਤਲ, ਫਿਰ ਖੂਨ ਨਾਲ ਲੱਥਪੱਥ ਕੁਹਾੜੀ ਲੈ ਕੇ ਪੁੱਜਿਆ ਥਾਣੇ

ਕੰਨੌਜ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ 'ਚ ਸੋਮਵਾਰ ਨੂੰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਾਮੇ ਵਲੋਂ ਆਪਣੇ ਹੀ ਭਾਣਜੇ ਦਾ ਕਤਲ ਕਰ ਦਿੱਤਾ ਗਿਆ ਅਤੇ ਫਿਰ ਖੁਦ ਹੀ ਥਾਣੇ ਪਹੁੰਚ ਗਿਆ। ਪੁਲਸ ਅਨੁਸਾਰ ਸੋਮਵਾਰ ਸਵੇਰੇ ਪਿੰਡ ਦਰੀਆ ਨਗਲਾ ਵਾਸੀ ਸੂਰਜਪਾਲ ਹੱਥ 'ਚ ਖੂਨ ਨਾਲ ਲੱਥਪੱਥ ਕੁਹਾੜੀ ਲੈ ਕੇ ਸੌਰਿਖ ਥਾਣੇ ਪਹੁੰਚਿਆ। ਸੂਰਜਪਾਲ ਨੇ ਥਾਣਾ ਮੁਖੀ ਨੂੰ ਦੱਸਿਆ ਕਿ ਉਸ ਨੇ ਵਿਵਾਦ 'ਚ ਆਪਣੇ ਭਾਣਜੇ ਸੁਨੀਲ ਕੁਮਾਰ (32) ਦਾ ਕਤਲ ਕਰ ਦਿੱਤਾ। ਪੁਲਸ ਅਨੁਸਾਰ ਸੁਨੀਲ ਕੁਮਾਰ (32) ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਟ੍ਰਾਈ ਸਾਈਕਲ ਨੂੰ ਧੱਕਾ ਲਗਾਉਂਦੀ ਪਤਨੀ ਦੇ ਦਰਦ ਨੇ ਝੰਜੋੜਿਆ ਦਿਲ, ਮੰਗਤੇ ਨੇ ਖ਼ਰੀਦੀ ਮੋਪੇਡ

ਪੁਲਸ ਅਨੁਸਾਰ ਸੁਨੀਲ ਕੁਮਾਰ ਮੈਨਪੁਰੀ ਜ਼ਿਲ੍ਹੇ ਦੇ ਏਲਾਊ ਥਾਣਾ ਖੇਤਰ ਦੇ ਗੋਪਾਲਪੁਰ ਪਿੰਡ ਵਾਸੀ ਭੀਕਮ ਸਿੰਘ ਦਾ ਪੁੱਤਰ ਸੀ। ਦੋਸ਼ੀ ਸੂਰਜਪਾਲ ਦੇ ਹਵਾਲੇ ਤੋਂ ਪੁਲਸ ਨੇ ਦੱਸਿਆ ਕਿ ਸੁਨੀਲ ਕੁਮਾਰ ਬਚਪਨ ਤੋਂ ਹੀ ਆਪਣੇ ਨਾਨਕੇ ਰਹਿੰਦਾ ਸੀ ਅਤੇ ਉਸ਼ ਦਾ ਪਿਤਾ ਭੀਕਮ ਸਿੰਘ ਆਪਣੀ ਪਤਨੀ ਦੇ ਕਤਲ ਦੇ ਦੋਸ਼ 'ਚ ਜੇਲ੍ਹ 'ਚ ਬੰਦ ਸੀ। ਭੀਕਮ ਸਿੰਘ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਕਾਨਪੁਰ ਦੇ ਹੈਲਟ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਸ ਨੂੰ ਸੂਰਜਪਾਲ ਦੇਖਣ ਜਾਣਾ ਚਾਹੁੰਦਾ ਸੀ ਪਰ ਸੁਨੀਲ ਨੇ ਉਸ ਨੂੰ ਰੋਕ ਦਿੱਤਾ। ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਲੜਾਈ ਹੋਈ ਅਤੇ ਮਾਮੇ ਨੇ ਆਪਣੇ ਭਾਂਜੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਥਾਣੇ ਪਹੁੰਚਿਆ ਅਤੇ ਖੁਦ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਪ੍ਰਸ਼ਾਂਤ ਵਰਮਾ ਨੇ ਦੱਸਿਆ ਕਿ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਸੁਪਰਡੈਂਟ ਨੇ ਅਧਿਕਾਰੀਆਂ ਨਾਲ ਹਾਦਸੇ ਵਾਲੀ ਜਗ੍ਹਾ ਦਾ ਵੀ ਦੌਰਾ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News