ਖੇਤਾਂ ''ਚ ਪਸ਼ੂ ਚਰਾਉਣ ਨੂੰ ਲੈ ਕੇ ਹੋ ਗਿਆ ਵਿਵਾਦ ! ਗੁਆਂਢੀਆਂ ਨੇ ਕੁੱਟ-ਕੁੱਟ ਮਾਰ ''ਤਾ ਬੰਦਾ
Tuesday, Jun 16, 2026 - 05:31 PM (IST)
ਨੈਸ਼ਨਲ ਡੈਸਕ : ਝਾਰਖੰਡ ਦੇ ਗੋਡਾ ਜ਼ਿਲ੍ਹੇ 'ਚ ਗੁਆਂਢੀਆਂ ਨੇ ਕਥਿਤ ਤੌਰ 'ਤੇ ਇੱਕ ਬਜ਼ੁਰਗ ਵਿਅਕਤੀ 'ਤੇ ਹਮਲਾ ਕਰ ਕੇ ਕੁੱਟ-ਕੁੱਟ ਕੇ ਮਾਰ ਦਿੱਤਾ, ਜਦੋਂ ਕਿ ਹਮਲੇ ਵਿੱਚ ਉਸਦੀ ਪਤਨੀ ਜ਼ਖਮੀ ਹੋ ਗਈ। ਪੁਲਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਨੂੰ ਠਾਕੁਰ ਗੰਗਤੀ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਬਨੀਆਡੀਹ ਪਿੰਡ ਵਿੱਚ ਵਾਪਰੀ। ਮ੍ਰਿਤਕ ਦੀ ਪਛਾਣ ਮਨੀਲਾਲ ਮੰਡਲ (65) ਵਜੋਂ ਹੋਈ ਹੈ, ਜੋ ਕਿ ਬਨੀਆਡੀਹ ਪਿੰਡ ਦਾ ਰਹਿਣ ਵਾਲਾ ਸੀ।
ਠਾਕੁਰ ਗੰਗਤੀ ਥਾਣਾ ਇੰਚਾਰਜ ਰਾਜਨ ਕੁਮਾਰ ਰਾਮ ਨੇ ਕਿਹਾ, "ਗੁਆਂਢੀਆਂ ਵੱਲੋਂ ਡੰਡਿਆਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਮਨੀਲਾਲ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਖੇਤਾਂ 'ਚ ਪਸ਼ੂ ਚਰਾਉਣ ਨੂੰ ਲੈ ਕੇ ਉਸਦਾ ਗੁਆਂਢੀਆਂ ਨਾਲ ਝਗੜਾ ਹੋ ਰਿਹਾ ਸੀ। ਸੋਮਵਾਰ ਰਾਤ ਨੂੰ ਤਿੰਨ-ਚਾਰ ਲੋਕ ਮਨੀਲਾਲ ਦੇ ਘਰ 'ਚ ਦਾਖਲ ਹੋਏ ਅਤੇ ਉਸਨੂੰ ਕੁੱਟਿਆ। ਇਸ ਘਟਨਾ 'ਚ ਉਸਦੀ ਪਤਨੀ ਵੀ ਜ਼ਖਮੀ ਹੋ ਗਈ ਸੀ ਤੇ ਉਸਦਾ ਇਲਾਜ ਚੱਲ ਰਿਹਾ ਹੈ।" ਪੁਲਸ ਅਧਿਕਾਰੀ ਨੇ ਕਿਹਾ ਕਿ ਮਨੀਲਾਲ ਦੇ ਪੁੱਤਰ ਪੀਕੂ ਮੰਡਲ ਦੇ ਬਿਆਨ ਦੇ ਆਧਾਰ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਥਾਣਾ ਇੰਚਾਰਜ ਨੇ ਕਿਹਾ ਕਿ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
