ਭਾਰਤ ''ਚ ਵਧ ਰਹੀ ਸ਼ੇਰਾਂ ਦੀ ਗਿਣਤੀ ਇਕ ''ਚੰਗਾ ਸੰਕੇਤ'' : ਸੰਯੁਕਤ ਰਾਸ਼ਟਰ

Wednesday, Jul 31, 2019 - 01:41 PM (IST)

ਭਾਰਤ ''ਚ ਵਧ ਰਹੀ ਸ਼ੇਰਾਂ ਦੀ ਗਿਣਤੀ ਇਕ ''ਚੰਗਾ ਸੰਕੇਤ'' : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਾਰੇਸ ਨੇ ਕਿਹਾ ਹੈ ਕਿ ਭਾਰਤ 'ਚ ਸ਼ੇਰਾਂ ਦੀ ਗਿਣਤੀ 'ਚ ਜ਼ਿਕਰਯੋਗ ਵਾਧਾ ਹੋ ਰਿਹਾ ਹੈ ਤੇ ਇਹ ਚੰਗੇ ਸੰਕੇਤ ਹਨ। ਇਹ ਸਾਰੀਆਂ ਪ੍ਰਜਾਤੀਆਂ ਖਾਸ ਕਰਕੇ ਅਲੋਪ ਹੋ ਰਹੇ ਜੀਵਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਵਿਕਾਸ ਦੇ ਟੀਚੇ ਨੂੰ ਪੂਰਾ ਕਰਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਖਿਲ ਭਾਰਤੀ ਬਾਘ ਸਰਵੇ ਰਿਪੋਰਟ 2018 ਜਾਰੀ ਕਰਦੇ ਹੋਏ ਕਿਹਾ ਸੀ ਕਿ ਭਾਰਤ ਦੁਨੀਆ 'ਚ ਸ਼ੇਰਾਂ ਲਈ ਸਭ ਤੋਂ ਵੱਡੇ ਤੇ ਸੁਰੱਖਿਅਤ ਬਸੇਰਿਆਂ 'ਚੋਂ ਇਕ ਦੇ ਤੌਰ 'ਤੇ ਉਭਰਿਆ ਹੈ। ਰਿਪੋਰਟ ਦੇ ਮੁਤਾਬਕ ਭਾਰਤ 'ਚ ਸ਼ੇਰਾਂ ਦੀ ਗਿਣਤੀ 2006 'ਚ 1,411 ਸੀ, ਜੋ ਵਧ ਕੇ 2019 'ਚ 2,967 ਹੋ ਗਈ ਹੈ। ਗੁਟਾਰੇਸ ਦੇ ਉਪ ਬੁਲਾਰੇ ਫਰਹਾਨ ਹਕ ਨੇ ਮੰਗਲਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਸਾਡਾ ਟੀਚਾ ਜੀਵ ਵਿਭਿੰਨਤਾਵਾਂ ਤੇ ਪ੍ਰਜਾਤੀਆਂ, ਵਿਸ਼ੇਸ਼ ਰੂਪ ਨਾਲ ਅਲੋਪ ਹੋ ਰਹੇ ਜੀਵਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਜੇਕਰ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਅਸਲ 'ਚ ਸੁਰੱਖਿਅਤ ਕੀਤਾ ਜਾ ਰਿਹਾ ਹੈ ਤਾਂ ਇਹ ਹਮੇਸ਼ਾ ਇਕ ਚੰਗਾ ਸੰਕੇਤ ਹੈ।


author

Baljit Singh

Content Editor

Related News