ਉਮਾ ਭਾਰਤੀ ਨੇ ਸ਼ਰਾਬ ਠੇਕੇ ’ਚ ਪੱਥਰ ਮਾਰ ਕੇ ਤੋੜੀਆਂ ਬੋਤਲਾਂ

Monday, Mar 14, 2022 - 12:49 PM (IST)

ਉਮਾ ਭਾਰਤੀ ਨੇ ਸ਼ਰਾਬ ਠੇਕੇ ’ਚ ਪੱਥਰ ਮਾਰ ਕੇ ਤੋੜੀਆਂ ਬੋਤਲਾਂ

ਭੋਪਾਲ– ਮੱਧ ਪ੍ਰਦੇਸ਼ ’ਚ ਸ਼ਰਾਬਬੰਦੀ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਮੈਦਾਨ ’ਚ ਨਿੱਤਰ ਆਈ ਹੈ। ਐਤਵਾਰ ਨੂੰ ਉਨ੍ਹਾਂ ਨੇ ਭੋਪਾਲ ਦੇ ਬੀ. ਐੱਚ. ਈ. ਐੱਲ. ਇਲਾਕੇ ਦੇ ਆਜ਼ਾਦ ਨਗਰ ’ਚ ਸਥਿਤ ਸ਼ਰਾਬ ਦੇ ਠੇਕੇ ’ਚ ਪੱਥਰ ਮਾਰ ਕੇ ਬੋਤਲਾਂ ਤੋਡ਼ ਦਿੱਤੀਆਂ। ਉਨ੍ਹਾਂ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

 

ਪਿਛਲੇ ਦਿਨੀਂ ਉਨ੍ਹਾਂ ਕਿਹਾ ਸੀ ਕਿ ਉਹ ਸ਼ਰਾਬ ਦੇ ਠੇਕਿਆਂ ਦੇ ਸਾਹਮਣੇ ਖੜ੍ਹੀ ਹੋ ਕੇ ਲੋਕਾਂ ਤੋਂ ਪੁੱਛੇਗੀ ਕਿ ਉਹ ਖੇਤਰ ’ਚ ਦੁਕਾਨ ਚਾਹੁੰਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਨਵੀਂ ਨੀਤੀ ਆਉਣੀ ਚਾਹੀਦੀ ਹੈ। ਇਸ ਲਈ ਇਸ ਮਹੀਨੇ ਮੀਡੀਆ ਦੇ ਸਾਹਮਣੇ ਫਿਰ ਆਪਣੀ ਗੱਲ ਰੱਖੇਗੀ। ਪਿਛਲੇ ਦਿਨੀਂ ਉਨ੍ਹਾਂ ਭੋਪਾਲ ਦੇ ਤਰਾਵਲੀ ਸਥਿਤ ਦੇਵੀ ਮੰਦਰ ਕੋਲ ਸ਼ਰਾਬ ਦੀ ਦੁਕਾਨ ਦੇ ਸਾਹਮਣੇ ਖੜ੍ਹੇ ਹੋ ਕੇ ਲੋਕਾਂ ਤੋਂ ਪੁੱਛਿਆ ਸੀ ਕਿ ਉਹ ਇੱਥੇ ਸ਼ਰਾਬ ਦੇ ਠੇਕੇ ਚਾਹੁੰਦੇ ਹਨ ਜਾਂ ਨਹੀਂ। ਲੋਕਾਂ ਨੇ ਮੰਦਰ ਕੋਲ ਸ਼ਰਾਬ ਦੇ ਠੇਕੇ ਦਾ ਵਿਰੋਧ ਕੀਤਾ ਸੀ।


author

Rakesh

Content Editor

Related News