ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ PM ਮੋਦੀ ਨੂੰ ਲਿਖੀ ਚਿੱਠੀ, ਮੰਗੀ ਮਦਦ
Wednesday, Apr 12, 2023 - 01:16 PM (IST)
ਨਵੀਂ ਦਿੱਲੀ (ਭਾਸ਼ਾ)- ਯੂਕ੍ਰੇਨ ਦੀ ਪਹਿਲੀ ਉੱਪ ਵਿਦੇਸ਼ ਮੰਤਰੀ ਏਮਨ ਜਾਪਾਰੋਵਾ ਨੇ ਆਪਣੇ ਭਾਰਤੀ ਵਾਰਤਾਕਾਰਾਂ ਨੂੰ ਕੀਵ ਦੀ ਨਵੀਂ ਦਿੱਲੀ ਨਾਲ ਮਜ਼ਬੂਤ ਅਤੇ ਕਰੀਬੀ ਸੰਬੰਧ ਬਣਾਉਣ ਦੀ ਇੱਛਾ ਤੋਂ ਜਾਣੂੰ ਕਰਵਾਇਆ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖੀ ਹੈ। ਜਾਪਾਰੋਵਾ ਨੇ ਮੰਗਲਵਾਰ ਨੂੰ ਇਕ ਬੈਠਕ ਦੌਰਾਨ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੂੰ ਇਹ ਚਿੱਠੀ ਸੌਂਪੀ।
ਮੰਤਰਾਲਾ ਨੇ ਕਿਹਾ ਕਿ ਅਗਲੇ ਦੌਰ ਦੀ ਵਿਦੇਸ਼ ਦਫ਼ਤਰ ਪੱਧਰ ਦੀ ਵਿਚਾਰ ਵਟਾਂਦਰਾ ਬੈਠਕ ਆਪਸੀ ਸਹੂਲਤੀਅਨ ਅਨੁਸਾਰ ਕਿਸੇ ਤਾਰੀਖ਼ ਨੂੰ ਕੀਵ 'ਚ ਆਯੋਜਿਤ ਕੀਤੀ ਜਾਵੇਗੀ। ਯੂਕ੍ਰੇਨ ਦੀ ਪਹਿਲੀ ਉੱਪ ਵਿਦੇਸ਼ ਮੰਤਰੀ ਜਾਪਾਰੋਵਾ ਦੀ ਤਿੰਨ ਦਿਨਾ ਯਾਤਰਾ ਬੁੱਧਵਾਰ ਨੂੰ ਖ਼ਤਮ ਹੋ ਗਈ। ਪਿਛਲੇ ਸਾਲ 24 ਫਰਵਰੀ ਨੂੰ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਕਿਸੇ ਨੇਤਾ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਯੂਕ੍ਰੇਨ ਨੇ ਦਵਾਈਆਂ, ਮੈਡੀਕਲ ਉਪਕਰਣਾਂ ਸਮੇਤ ਐਡੀਸ਼ਨਲ ਮਨੁੱਖੀ ਸਪਲਾਈ ਦੀ ਅਪੀਲ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ