ਲਗਾਤਾਰ ਹਮਲਾਵਰ ਹੋ ਰਿਹੈ ਰੂਸ,ਯੂਕ੍ਰੇਨ ਨੇ PM ਮੋਦੀ ਨੂੰ ਕੀਤੀ ਦਖਲ ਅੰਦਾਜ਼ੀ ਦੀ ਅਪੀਲ

Thursday, Feb 24, 2022 - 02:57 PM (IST)

ਲਗਾਤਾਰ ਹਮਲਾਵਰ ਹੋ ਰਿਹੈ ਰੂਸ,ਯੂਕ੍ਰੇਨ ਨੇ PM ਮੋਦੀ ਨੂੰ ਕੀਤੀ ਦਖਲ ਅੰਦਾਜ਼ੀ ਦੀ ਅਪੀਲ

ਇੰਟਰਨੈਸ਼ਨਲ ਡੈਸਕ (ਬਿਊਰੋ) ਰੂਸ ਦੇ ਹਮਲੇ ਦੇ ਵਿਚਕਾਰ ਯੂਕ੍ਰੇਨ ਨੇ ਭਾਰਤ ਤੋਂ ਮਦਦ ਮੰਗੀ ਹੈ।ਯੂਕ੍ਰੇਨ ਦੇ ਰਾਜਦੂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਖਲ ਅੰਦਾਜ਼ੀ ਦੀ ਅਪੀਲ ਕੀਤੀ ਹੈ। ਯੂਕ੍ਰੇਨ ਦੇ ਰਾਜਦੂਤ ਆਇਗੋਰ ਪੋਲਖਾ ਨੇ ਕਿਹਾ ਕਿ ਭਾਰਤ ਅਤੇ ਰੂਸ ਦੇ ਸੰਬੰਧ ਚੰਗੇ ਹਨ। ਨਵੀਂ ਦਿੱਲੀ  (ਭਾਰਤ) ਯੂਕ੍ਰੇਨ-ਰੂਸ ਵਿਵਾਦ ਨੂੰ ਕੰਟਰੋਲ ਕਰਨ ਵਿਚ ਅਹਿਮ ਯੋਗਦਾਨ ਦੇ ਸਕਦੇ ਹਨ। ਆਇਗੋਰ ਪੋਲਖਾ ਨੇ ਕਿਹਾ ਕਿ ਅਸੀਂਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸਾਡੇ ਰਾਸ਼ਟਰਪਤੀ ਵੋਲੋਡਿਮਿਰ ਜੇਲੇਨਸਕੀ ਨਾਲ ਸੰਪਰਕ ਕਰਨ।

ਉਹਨਾਂ ਨੇ ਹਮਲੇ 'ਤੇ ਆ ਰਹੇ ਰੂਸ ਦੇ ਬਿਆਨਾਂ ਦੀ ਵੀ ਨਿੰਦਾ ਕੀਤੀ। ਪੋਲਖਾ ਨੇ ਕਿਹਾ ਕਿ ਰੂਸ ਦਾਅਵਾ ਕਰ ਰਿਹਾ ਹੈ ਕਿ ਸਿਰਫ ਮਿਲਟਰੀ ਠਿਕਾਣਿਆਂ 'ਤੇ ਹਮਲੇ ਹੋ ਰਹੇ ਹਨ ਪਰ ਹਮਲੇ ਵਿਚ ਆਮ ਲੋਕ ਵੀ ਮਾਰੇ ਗਏ ਹਨ। ਅੱਗੇ ਕਿਹਾ ਗਿਆ ਕਿ ਬਦਲੇ ਵਿਚ ਯੂਕ੍ਰੇਨ ਨੇ ਰੂਸ ਦੇ ਪੰਜ ਤੋਂ ਵੱਧ ਜਹਾਜ਼ ਢੇਰ ਕਰ ਦਿੱਤੇ ਹਨ। ਇਸ ਦੇ ਇਲਾਵਾ ਟੈਂਕ ਅਤੇ ਟਰੱਕਾਂ ਨੂੰ ਵੀ ਢੇਰ ਕੀਤਾ ਗਿਾ ਹੈ। ਯੂਕ੍ਰੇਨ-ਰੂਸ ਵਿਵਾਦ 'ਤੇ ਭਾਰਤ ਦੇ ਰੁਖ਼ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਨਿਰਪੱਖ ਰਿਹਾ ਹੈ। ਮਤਲਬ ਭਾਰਤ ਹੁਣ ਤੱਕ ਯੁਧ ਜਾਂ ਗਤੀਰੋਧ ਵਿਚ ਕਿਸੇ ਵੱਲ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਨੇ ਯੂਕ੍ਰੇਨ ਦੀ ਹਵਾਈ ਰੱਖਿਆ ਸੰਪਤੀ ਨਸ਼ਟ ਕੀਤੀ, ਭਾਰਤੀ ਅੰਬੈਸੀ ਨੇ ਜਾਰੀ ਕੀਤੀ ਐਡਵਾਇਜ਼ਰੀ

ਵਿਦੇਸ਼ ਮੰਤਰਾਲੇ ਵਲੋਂ ਵੀਰਵਾਰ ਸਵੇਰੇ ਵੀ ਕਿਹਾ ਗਿਆ ਕਿ ਭਾਰਤ ਦਾ ਸਟੈਂਡ ਇਸ ਜੰਗ 'ਤੇ ਨਿਰਪੱਖ ਹੈ ਅਤੇ ਉਹਨਾਂ ਨੂੰ ਸ਼ਾਂਤੀਪੂਰਨ ਸਮਝੌਤੇ ਦੀ ਆਸ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੀ ਐਮਰਜੈਂਸੀ ਮੀਟਿੰਗ ਵਿਚ ਵੀ ਭਾਰਤ ਨੇ ਕਿਹਾ ਸੀ ਕਿ ਉਸ ਦੀ ਚਿੰਤਾ 20 ਹਜ਼ਾਰ ਭਾਰਤੀ ਲੋਕਾਂ ਦੀ ਸੁਰੱਖਿਆ ਸਬੰਧੀ ਹੈ ਜੋ ਯੂਕ੍ਰੇਨ ਵਿਚ ਪੜ੍ਹਾਈ ਕਰਦੇ ਹਨ ਜਾਂ ਕੰਮ ਕਰਦੇ ਹਨ। ਯੂਕ੍ਰੇਨ ਵਿਚ ਵਿਗੜਦੇ ਹਾਲਾਤ 'ਤੇ ਭਾਰਤ ਨੇ ਉੱਥੇ ਮੌਜੂਦ ਲੋਕਾਂ ਲਈ ਨਵੀਂ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਥਿਤੀ ਹਾਲੇ ਖਰਾਬ ਹੈ। ਅਜਿਹੇ ਵਿਚ ਜਿੱਥੇ ਹੋ ਉੱਥੇ ਰਹੋ। ਲੋਕਾਂ ਨੂੰ ਆਪਣੇ ਘਰਾਂ, ਹੋਸਟਲ ਆਦਿ ਵਿਚ ਰੁਕਣ ਲਈ ਕਿਹਾ ਗਿਆ ਹੈ। ਨਾਲ ਹੀ ਕਿਹਾ ਗਿਆ ਹੈਕਿ ਜਿਹੜੇ ਲੋਕ ਯੂਕ੍ਰੇਨ ਦੀ ਰਾਜਧਾਨੀ ਕੀਵ ਜਾਂ ਵੈਸਟਰਨ ਕੀਵ ਵੱਲ ਗਏ ਹਨ ਉਹ ਵਾਪਸ ਆਪਣੇ ਘਰ ਆ ਜਾਣ।


author

Vandana

Content Editor

Related News