UGC ਦਾ ਵੱਡਾ ਫ਼ੈਸਲਾ, ਹੁਣ ਇਕ ਸੈਸ਼ਨ ’ਚ ਦੋ ਡਿਗਰੀਆਂ ਕਰ ਸਕਣਗੇ ਵਿਦਿਆਰਥੀ
Tuesday, Apr 12, 2022 - 11:41 PM (IST)
ਨਵੀਂ ਦਿੱਲੀ- ਦੇਸ਼ 'ਚ ਹੁਣ ਦੋ ਡਿਗਰੀ ਕੋਰਸ ਇਕੱਠੇ ਕੀਤੇ ਜਾ ਸਕਣਗੇ ਅਤੇ ਇਹ ਦੋਵੇਂ ਹੀ ਵੈਧ ਹੋਣਗੇ। ਯੂ.ਜੀ.ਸੀ. ਇਸ ਦੇ ਲਈ ਰੈਗੂਲੇਸ਼ਨ ਬਣਾ ਰਿਹਾ ਹੈ ਜੋ ਨਵਾਂ ਸੈਸ਼ਨ 2022-23 ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਹੋਵੇਗਾ। ਯੂ.ਜੀ.ਸੀ. ਚੇਅਰਮੈਨ ਐੱਮ. ਜਗਦੇਸ਼ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀਜ਼ ਇਸ ਸੈਸ਼ਨ 'ਚ ਨਵੀਂ ਵਿਵਸਥਾ ਲਾਗੂ ਕਰ ਸਕੇਗੀ। ਵਿਦਿਆਰਥੀ ਦੋਵੇਂ ਕੋਰਸ ਇਕ ਹੀ ਯੂਨੀਵਰਸਿਟੀ ਤੋਂ ਕਰਨਾ ਚਾਹੁਣ ਜਾਂ ਵੱਖ-ਵੱਖ ਯੂਨੀਵਰਸਿਟੀ ਤੋਂ, ਇਹ ਦੋਵੇਂ ਹੀ ਗੱਲਾਂ ਸੰਭਵ ਹੋਣਗੀਆਂ। ਇਹ ਨਹੀਂ, ਵਿਦਿਆਰਥੀ ਚਾਹੁਣ ਤਾਂ ਇਕ ਕੋਰਸ ਦੇਸ਼ ਦੀ ਕਿਸੇ ਵੀ ਯੂਨੀਵਰਸਿਟੀ ਤੋਂ ਅਤੇ ਦੂਜਾ ਵਿਦੇਸ਼ ਦੀ ਯੂਨੀਵਰਸਿਟੀ ਤੋਂ ਵੀ ਕਰ ਸਕਦੇ ਹਨ। ਉਦਾਹਰਣ ਲਈ ਤੁਸੀ. ਬੀ.ਕਾਮ. ਕਰ ਰਹੇ ਹੋ ਅਤੇ ਨਾਲ ਹੀ ਬੀ.ਏ. ਸਪੈਨਿਸ਼ ਲੈਂਗਵੇਜ਼ ਵਿਦੇਸ਼ ਤੋਂ ਕਰਨਾ ਚਾਹੋ ਤਾਂ ਦੋਵਾਂ 'ਚ ਦਾਖ਼ਲਾ ਲੈ ਕੈ ਇਕੱਠੇ ਕਰ ਸਕਦੇ ਹੋ। ਅਜੇ ਦੋ ਕੋਰਸ ਇਕੱਠੇ ਕਰਨ ਦੀ ਵਿਵਸਥਾ ਨਹੀਂ ਹੈ। ਸਭ ਤੋਂ ਅਹਿਮ ਗੱਲ ਹੁਣ ਵੱਖ-ਵੱਖ ਵਿਸ਼ਿਆਂ 'ਚ ਇਕ ਹੀ ਕੋਰਸ ਵੱਖ-ਵੱਖ ਯੂਨੀਵਰਸਿਟੀਜ਼ ਤੋਂ ਕਰ ਸਕੋਗੇ।
ਇਹ ਵੀ ਪੜ੍ਹੋ :ਪੰਜਾਬ ਸਰਕਾਰ ਨੇ ਮ੍ਰਿਤਕ ਲਾਭਪਾਤਰੀਆਂ ਦੇ ਖਾਤਿਆਂ 'ਚੋਂ 28.97 ਕਰੋੜ ਰੁਪਏ ਦੀ ਕੀਤੀ ਰਿਕਵਰੀ
ਹਰ ਯੂਨੀਵਰਸਿਟੀ 'ਚ ਕੋਰਸ ਦਰਮਿਆਨ 'ਚ ਬ੍ਰੇਕ ਮਿਲ ਸਕੇਗੀ, ਭਾਵ ਕੁਝ ਕੋਰਸ ਪਹਿਲਾਂ ਅਤੇ ਬਾਕੀ ਬਾਅਦ 'ਚ
ਯੂ.ਜੀ.ਸੀ. ਦੀ ਅਕਾਦਮਿਕ ਬੈਂਕ ਆਫ਼ ਕ੍ਰੈਡਿਟ (ਏ.ਬੀ.ਸੀ.) ਸਕੀਮ 'ਚ ਹੁਣ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਜੋੜਿਆ ਜਾਵੇਗਾ। ਫ਼ਿਲਹਾਲ ਸਾਰੇ ਸੈਂਟਰਲ ਯੂਨੀਵਰਸਿਟੀ ਹੀ ਇਸ ਸਕੀਮ ਨਾਲ ਜੁੜੀਆਂ ਹਨ। ਯੂ.ਜੀ.ਸੀ. ਨੇ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀਆਂ ਅਤੇ ਰਾਜਪਾਲਾਂ ਨੂੰ ਪੱਤਰ ਭੇਜ ਕੇ ਇਸ 'ਚ ਸਾਮਲ ਹੋਣ ਦੀ ਅਪੀਲ ਕੀਤੀ ਹੈ। ਇਹ ਸਕੀਮ ਪਿਛਲੇ ਸਾਲ ਜੁਲਾਈ 'ਚ ਲਾਂਚ ਹੋਈ ਸੀ। ਏ.ਬੀ.ਸੀ. ਇਕ ਤਰ੍ਹਾਂ ਦਾ ਡਿਜੀਟਲ ਸਟੋਰ ਹਾਊਸ ਹੈ, ਜਿਥੇ ਵਿਦਿਆਥੀਆਂ ਦੇ ਅਕਾਦਮਿਕ ਰਿਕਾਰਡ ਜਮ੍ਹਾ ਰਹਿੰਦੇ ਹਨ।
ਇਹ ਵੀ ਪੜ੍ਹੋ : Bahrain ਵਿਚ ਰੀਗਰ ਤੇ ਸਕੈਫੋਲਡਰ ਅਤੇ Kuwait ਵਿਚ ਇਨ੍ਹਾਂ ਕਾਰੀਗਰਾਂ ਲਈ ਨਿਕਲੀਆਂ ਨੌਕਰੀਆਂ
ਵਿਦਿਆਰਥੀਆਂ ਦੇ ਕਲਾਸਵਰਕ ਅਤੇ ਟਿਊਟੋਰੀਅਲ ਦੇ ਆਧਾਰ 'ਤੇ ਉਸ ਦੇ ਅਕਾਦਮਿਕ ਕ੍ਰੈਡਿਟ ਇਥੇ ਜਮ੍ਹਾ ਹੁੰਦੇ ਹਨ। ਰਿਕਾਰਡ 7 ਸਾਲ ਤੱਕ ਜਮ੍ਹਾ ਰਹੇਗਾ। ਨਾਲ ਹੀ ਵਿਦਿਆਰਥੀ ਕੋਲ ਮਲਟੀਪਲ ਐਂਟਰੀ ਅਤੇ ਮਲਟੀਪਲ ਐਗਜ਼ਿਟ ਦੀ ਸੁਵਿਧਾ ਹੋਵੇਗੀ। ਭਾਵ, ਵਿਦਿਆਰਥੀ ਨੂੰ ਕਿਸੇ ਕਾਰਨ ਪੜ੍ਹਾਈ ਛੱਡਣੀ ਹੈ ਤਾਂ ਉਹ ਬ੍ਰੇਕ ਲੈ ਸਕਦਾ ਹੈ ਅਤੇ ਬਾਅਦ 'ਚ ਆਪਣੇ ਕ੍ਰੈਡਿਟ ਇਸਤੇਮਾਲ ਕਰਦੇ ਹੋਏ ਫ਼ਿਰ ਤੋਂ ਸ਼ੁਰੂ ਕਰ ਸਕਦਾ ਹੈ। ਵਿਦਿਆਰਥੀ ਇਕ ਸਾਲ ਕਿਸੇ ਕਾਲਜ 'ਚ ਪੜ੍ਹਮ ਤੋਂ ਬਾਅਦ ਅਗਲੇ ਸਾਲ ਕਿਸੇ ਦੂਜੇ ਕਾਲਜ 'ਚ ਵੀ ਪੜ੍ਹਾਈ ਕਰ ਸਕਦਾ ਹੈ ਪਰ ਉਹ ਸੁਵਿਧਾ ਤਾਂ ਮਿਲੇਗੀ ਜਦ ਉਹ ਯੂਨੀਵਰਸਿਟੀ ਏ.ਬੀ.ਸੀ. ਨਾਲ ਰਜਿਸਟਰਡ ਹੋਵੇਗੀ।
ਹੇਰ ਵਿਸ਼ੇ ਦੇ ਟਾਪ-100 ਕਾਲਜ ਹੁਣ ਬਿਨਾਂ ਇਜਾਜ਼ਤ ਸ਼ੁਰੂ ਕਰ ਸਕਣਗੇ ਆਨਲਾਈਨ ਕੋਰਸ
ਦੇਸ 'ਚ ਹੁਣ ਹਰ ਵਿਸ਼ੇ ਖੇਤਰ ਦੇ ਟਾਪ-100 ਕਾਲਜ ਯੂ.ਜੀ.ਸੀ. ਤੋਂ ਇਜਾਜ਼ਤ ਲਏ ਬਿਨਾਂ ਆਨਲਾਈਨ ਕੋਰਸ ਸ਼ੁਰੂ ਕਰ ਸਕਣਗੇ। ਦੇਸ਼ ਦੇ ਅਜਿਹੇ ਕਰੀਬ 900 ਕਾਲਜ ਹਨ ਜੋ ਵੱਖ-ਵੱਖ ਵਿਸ਼ਿਆਂ 'ਚ ਟਾਪ-100 'ਚ ਸ਼ਾਮਲ ਹਨ। ਯੂ.ਜੀ.ਸੀ. ਨੇ ਇਸ ਦੇ ਲਈ ਓਪਨ ਐਂਡ ਡਿਸਟੈਂਸ ਲਰਨਿੰਗ ਪ੍ਰੋਗਰਾਮ ਅਤੇ ਆਨਲਾਈਨ ਕੋਰਸ ਦੇ ਰੈਗੂਲੇਸ਼ਨ 'ਚ ਬਦਲਾਅ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ IPS ਤੇ IAS ਅਧਿਕਾਰੀਆਂ ਦੇ ਕੀਤੇ ਤਬਾਦਲੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ