ਜੰਮੂ ਕਸ਼ਮੀਰ : ਊਧਮਪੁਰ ਦੇ ਕਿਸਾਨਾਂ ਨੇ 3 ਹਜ਼ਾਰ ਕੁਇੰਟਲ ਤੋਂ ਵੱਧ ਮਸ਼ਰੂਮ ਦੀ ਖੇਤੀ ਨਾਲ ਕਮਾਏ 6 ਕਰੋੜ ਰੁਪਏ

Saturday, Dec 16, 2023 - 12:50 PM (IST)

ਜੰਮੂ ਕਸ਼ਮੀਰ : ਊਧਮਪੁਰ ਦੇ ਕਿਸਾਨਾਂ ਨੇ 3 ਹਜ਼ਾਰ ਕੁਇੰਟਲ ਤੋਂ ਵੱਧ ਮਸ਼ਰੂਮ ਦੀ ਖੇਤੀ ਨਾਲ ਕਮਾਏ 6 ਕਰੋੜ ਰੁਪਏ

ਊਧਮਪੁਰ (ਏਜੰਸੀ)- ਜੰਮੂ ਕਸ਼ਮੀਰ 'ਚ ਊਧਮਪੁਰ ਦੇ ਕਿਸਾਨਾਂ ਨੇ 3 ਹਜ਼ਾਰ ਕੁਇੰਟਲ ਤੋਂ ਵੱਧ ਮਸ਼ਹੂਮ ਦੀ ਖੇਤੀ ਕਰ ਕੇ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ। ਜਿਸ ਦੇ ਨਤੀਜੇ ਵਜੋਂ ਘੱਟੋ-ਘੱਟ 6 ਕਰੋੜ ਰੁਪਏ ਦਾ ਲਾਭ ਮਿਲਿਆ। ਊਧਮਪੁਰ ਦੇ ਮੁੱਖ ਖੇਤੀਬਾੜੀ ਅਧਿਕਾਰੀ, ਸੰਜੇ ਆਨੰਦ ਨੇ ਕਿਹਾ,''ਚਾਲੂ ਸਾਲ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਨੇ 500 ਨਵੇਂ ਉਤਪਾਦਕਾਂ ਨੂੰ ਜੋੜਿਆ ਹੈ, ਜਿਨ੍ਹਾਂ ਨੇ ਲਗਭਗ 1 ਲੱਖ ਬੈਗ ਮਸ਼ਰੂਮ ਲਗਾਏ ਹਨ। ਸੰਜੇ ਆਨੰਦ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ,''ਚਾਲੂ ਸਾਲ 'ਚ ਅਸੀਂ ਲਗਭਗ ਇਕ ਲੱਖ ਬੈਗ ਮਸ਼ਰੂਮ ਲਗਾਏ ਹਨ। ਅਸੀਂ ਆਪਣੇ ਨੈਟਵਰਕ 'ਚ ਲਗਭਗ 500 ਨਵੇਂ ਉਤਪਾਦਕਾਂ ਨੂੰ ਵੀ ਜੋੜਿਆ ਹੈ। ਊਧਮਪੁਰ ਜ਼ਿਲ੍ਹੇ 'ਚ 1 ਲੱਖ ਬੈਗ ਤੋਂ ਵੱਧ ਮਸ਼ਰੂਮ ਦੀ ਖੇਤੀ ਕੀਤੀ ਗਈ ਹੈ, ਜਿਸ ਨਾਲ 3 ਹਜ਼ਾਰ ਕੁਇੰਟਲ ਮਸ਼ਰੂਮ ਦਾ ਉਤਪਾਦਨ ਹੋਇਆ ਹੈ। ਇਸ ਨਾਲ ਊਧਮਪੁਰ ਦੇ ਕਿਸਾਨਾਂ ਨੂੰ ਘੱਟੋ-ਘੱਟ 6 ਕਰੋੜ ਰੁਪਏ ਦੀ ਆਮਦਨ ਹੋਈ ਹੈ।''

PunjabKesari

ਇਹ ਵੀ ਪੜ੍ਹੋ : ਪਹਿਲਾ ਕੀਤਾ ਮਾਂ ਦਾ ਕਤਲ, ਫਿਰ ਲਾਸ਼ ਸੂਟਕੇਸ 'ਚ ਰੱਖ ਟਰੇਨ ਰਾਹੀਂ ਪੁੱਜਿਆ ਪ੍ਰਯਾਗਰਾਜ, ਇੰਝ ਖੁੱਲ੍ਹਿਆ ਭੇਤ

ਮੁੱਖ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਮਸ਼ਰੂਮ ਦੀ ਖੇਤੀ ਊਧਮਪੁਰ 'ਚ ਔਰਤਾਂ ਅਤੇ ਬਜ਼ੁਰਗਾਂ ਲਈ ਆਮਦਨ ਦਾ ਇਕ ਚੰਗਾ ਸਰੋਤ ਹੈ। ਉਨ੍ਹਾਂ ਕਿਹਾ ਕਿ ਉੱਚਿਤ ਸਿਖਲਾਈ ਅਤੇ ਮਾਰਗਦਰਸ਼ਨ ਨਾਲ ਕੋਈ ਵੀ ਇਸ ਵਪਾਰ 'ਚ ਸਫ਼ਲ ਹੋ ਸਕਦਾ ਹੈ। ਉਨ੍ਹਾਂ ਕਿਹਾ,''ਮਸ਼ਰੂਮ ਦੀ ਖੇਤੀ ਨੇ ਊਧਮਪੁਰ ਜ਼ਿਲ੍ਹੇ 'ਚ ਨਵੇਂ ਮਾਨਕ ਸਥਾਪਤ ਕੀਤੇ ਹਨ। ਮਸ਼ਰੂਮ ਦੀ ਖੇਤੀ ਔਰਤਾਂ ਅਤੇ ਬਜ਼ੁਰਗਾਂ ਲਈ ਆਮਦਨ ਦਾ ਇਕ ਚੰਗਾ ਸਰੋਤ ਹੈ। ਇਹ ਉਪਲੱਬਧ ਸਰੋਤਾਂ ਦਾ ਉਤਪਾਦਕ ਵਜੋਂ ਉਪਯੋਗ ਕਰਨ ਦਾ ਇਕ ਚੰਗਾ ਤਰੀਕਾ ਹੈ। ਅਸੀਂ ਆਪਣੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਚੁੱਕਣ ਲਈ ਉਤਸ਼ਾਹਤ ਕਰਦੇ ਹਾਂ। ਮਸ਼ਰੂਮ ਦੀ ਖੇਤੀ ਇਕ ਲਾਭਦਾਇਕ ਵਪਾਰ ਮੌਕਾ ਹੈ।'' ਆਨੰਦ ਨੇ ਕਿਹਾ,''ਉੱਚਿਤ ਸਿਖਲਾਈ ਅਤੇ ਮਾਰਗਦਰਸ਼ਨ ਨਾਲ ਕੋਈ ਵੀ ਇਸ ਖੇਤਰ 'ਚ ਸਫ਼ਲ ਹੋ ਸਸਕਦਾ ਹੈ। ਮਸ਼ਰੂਮ ਦੀ ਖੇਤੀ ਊਧਮਪੁਰ ਜ਼ਿਲ੍ਹੇ ਲਈ ਇਕ ਆਸ਼ਾਜਨਕ ਨਵੀਂ ਫ਼ਸਲ ਹੈ। ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਮਸ਼ਰੂਮ ਦੀ ਖੇਤੀ ਜ਼ਿਲ੍ਹੇ ਦੇ ਕਿਸਾਨਾਂ ਲਈ ਆਮਦਨ ਦਾ ਇਕ ਪ੍ਰਮੁੱਖ ਸਰੋਤ ਬਣਨ ਦੀ ਸਮਰੱਥਾ ਰੱਖਦੀ ਹੈ।'' ਕਿਸਾਨ ਸੋਮ ਸਿੰਘ ਨੇ ਵੀ ਮਸ਼ਰੂਮ ਦੀ ਖੇਤੀ 'ਚ ਸਮਰਥਨ ਲਈ ਸਰਕਾਰ ਅਤੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News