ਊਧਮਪੁਰ ਮੁਕਾਬਲਾ: CRPF ਨੇ ਸ਼ਹੀਦ ਇੰਸਪੈਕਟਰ ਕੁਲਦੀਪ ਕੁਮਾਰ ਨੂੰ ਦਿੱਤੀ ਸ਼ਰਧਾਂਜਲੀ

Tuesday, Aug 20, 2024 - 04:38 PM (IST)

ਊਧਮਪੁਰ ਮੁਕਾਬਲਾ: CRPF ਨੇ ਸ਼ਹੀਦ ਇੰਸਪੈਕਟਰ ਕੁਲਦੀਪ ਕੁਮਾਰ ਨੂੰ ਦਿੱਤੀ ਸ਼ਰਧਾਂਜਲੀ

ਜੰਮੂ- ਕੇਂਦਰੀ ਰਿਜ਼ਰਵ ਪੁਲਸ ਬਲ (CRPF) ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਇੰਸਪੈਕਟਰ ਕੁਲਦੀਪ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬਲ ਦੇ ਵਧੀਕ ਡਾਇਰੈਕਟਰ ਜਨਰਲ ਅੰਮ੍ਰਿਤ ਮੋਹਨ ਪ੍ਰਸਾਦ ਅਤੇ ਵੱਖ-ਵੱਖ ਬਲਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸੀ.ਆਰ.ਪੀ.ਐੱਫ. ਦੀ 187ਵੀਂ ਬਟਾਲੀਅਨ ਦੇ ਮੁੱਖ ਦਫਤਰ ਬੱਟਲ ਬਾਲੀਆਂ ਵਿਖੇ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ।

ਸਿਵਲ ਪ੍ਰਸ਼ਾਸਨ, ਸੈਨਾ ਅਤੇ ਪੁਲਸ ਦੇ ਕਈ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕੁਮਾਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਘਰ ਹਰਿਆਣਾ ਭੇਜ ਦਿੱਤਾ ਗਿਆ ਹੈ। ਕੁਮਾਰ ਸੋਮਵਾਰ ਨੂੰ ਊਧਮਪੁਰ ਜ਼ਿਲੇ ਦੇ ਚਿਲ-ਡੁਡੂ ਖੇਤਰ ਦੇ ਦੂਰ-ਦੁਰਾਡੇ ਇਲਾਕੇ 'ਚ ਗਸ਼ਤੀ ਦਲ 'ਤੇ ਅੱਤਵਾਦੀਆਂ ਵੱਲੋਂ ਕੀਤੀ ਗੋਲੀਬਾਰੀ 'ਚ ਸ਼ਹੀਦ ਹੋ ਗਏ ਸਨ। ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਇਲਾਕੇ ਦੇ ਚਿਲ-ਡੁਡੂ ਇਲਾਕੇ 'ਚ ਮੁਕਾਬਲੇ ਵਾਲੀ ਥਾਂ ਤੋਂ ਭੱਜਣ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ।


author

Tanu

Content Editor

Related News