''ਨਾ ਨਵੀਆਂ ਨੌਕਰੀਆਂ ਅਤੇ ਨਾ ਨਵੇਂ ਪ੍ਰੋਜੈਕਟ'', ਕੋਰੋਨਾ ਸੰਕਟ ਦੌਰਾਨ ਊਧਵ ਸਰਕਾਰ ਦਾ ਅਹਿਮ ਫੈਸਲਾ

05/05/2020 4:48:17 PM

ਮੁੰਬਈ-ਦੇਸ਼ 'ਚ ਕੋਰੋਨਾਵਾਇਰਸ ਦੀ ਸਭ ਤੋਂ ਵੱਡੀ ਮਾਰ ਮਹਾਰਾਸ਼ਟਰ ਨੂੰ ਝੱਲਣੀ ਪੈ ਰਹੀ ਹੈ। ਲਿਹਾਜ਼ਾ ਸੂਬਾ ਸਰਕਾਰ ਨੇ ਚੁਣੌਤੀਆਂ ਨਾਲ ਨਿਪਟਣ ਲਈ ਕਈ ਯੋਜਨਾਵਾਂ 'ਤੇ ਤਰੁੰਤ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਸਰਕਾਰ ਨੇ ਖਰਚਿਆਂ 'ਚ ਵੀ ਕਟੌਤੀ ਦਾ ਐਲਾਨ ਕੀਤਾ ਹੈ ਤਾਂ ਕਿ ਕੋਰੋਨਾਵਾਇਰਸ ਤੋਂ ਪੈਦਾ ਹੋਈ ਸਥਿਤੀ ਦਾ ਸਾਹਮਣਾ ਕਰਨ ਲਈ ਸਰਕਾਰ ਸਮਰਥ ਰਹੇ। ਇਸ ਸਬੰਧੀ ਅੱਜ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇਹ ਫੈਸਲਾ ਕੀਤਾ ਹੈ। 

ਊਧਵ ਠਾਕਰੇ ਨੇ ਕੀਤਾ ਵੱਡਾ ਐਲਾਨ-
ਊਧਵ ਠਾਕਰੇ ਨੇ ਕਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਲਈ ਨੌਕਰੀਆਂ 'ਚ ਭਰਤੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਜਾਨ-ਮਾਲ ਦੇ ਘਾਟੇ ਨੂੰ ਰੋਕਣਾ ਹੈ, ਜਿਸ ਪਾਸੇ ਧਿਆਨ ਕੇਂਦਰਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਲਾਕਡਾਊਨ ਲਾਗੂ ਹੋਣ ਨਾਲ ਸੂਬੇ ਨੂੰ ਭਾਰੀ ਮਾਲੀਆ ਨੁਕਸਾਨ ਹੋਇਆ ਹੈ, ਜਿਸ ਕਾਰਨ ਖਰਚਿਆਂ 'ਚ ਕਟੌਤੀ, ਨਵੀਆਂ ਯੋਜਨਾਵਾਂ ਨੂੰ ਅਨਿਸ਼ਚਿਤ ਸਮੇਂ ਲਈ ਰੋਕ ਅਤੇ ਭਰਤੀਆਂ ਨੂੰ ਬੰਦ ਕੀਤਾ ਗਿਆ ਹੈ ਹਾਲਾਂਕਿ ਉਨ੍ਹਾਂ ਨੇ ਕਿਹਾ ਹੈ ਕਿ ਭਰਤੀਆਂ ਮੈਡੀਕਲ ਵਿਭਾਗ ਅਤੇ ਆਫਤ ਵਿਭਾਗ ਨੂੰ ਲੈ ਕੇ ਹੁੰਦੀ ਰਹੇਗੀ।

ਸਾਰੀਆਂ ਯੋਜਨਾਵਾਂ ਦੀ ਤਰੁੰਤ ਸਮੀਖਿਆ ਹੋਵੇ-
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਸਾਰੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਜੋ ਜਰੂਰੀ ਹੈ ਜਾਂ ਹਾਲ ਹੀ 'ਚ ਸ਼ੁਰੂ ਹੋਈ ਸੀ। ਉਸ ਨੂੰ ਛੱਡ ਕੇ ਨਵੀਂ ਯੋਜਨਾਵਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਕਿਹਾ ਹੈ ਕਿ ਆਉਣ ਵਾਲੀ 31 ਮਈ ਤੱਕ ਯੋਜਨਾਵਾਂ ਦੇ ਬੰਦ ਹੋਣ ਨੂੰ ਲੈ ਕੇ ਇਹ ਜਾਣਕਾਰੀ ਸੂਬਾ ਸਰਕਾਰ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਇੱਥੋ ਤੱਕ ਕਿ ਮਾਰਚ 'ਚ ਵੀ ਸ਼ੁਰੂ ਹੋਈਆਂ ਯੋਜਨਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਜਿਹੀਆਂ ਕਈ ਯੋਜਨਾਵਾਂ ਹਨ ਜੋ ਮਾਰਚ 'ਚ ਕੈਬਨਿਟ ਨੇ ਬੈਠਕ 'ਚ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਦੀ ਪਹਿਲ ਹਰ ਹਾਲ 'ਚ ਜਨਤਕ ਸਿਹਤ, ਨਸ਼ਾ ਪ੍ਰਸ਼ਾਸਨ, ਰਾਹਤ ਅਤੇ ਮੁੜ ਵਸੇਬੇ , ਭੋਜਨ ਅਤੇ ਨਾਗਰਿਕ ਸਪਲਾਈ 'ਤੇ ਰਹੇਗੀ।


Iqbalkaur

Content Editor

Related News