ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਸਹੁਰੇ ਦਾ ਦਿਹਾਂਤ

6/15/2020 12:38:00 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਸਹੁਰੇ ਮਾਧਵ ਪਟਨਾਕਰ ਦਾ ਸੋਮਵਾਰ ਭਾਵ ਅੱਜ ਇਕ ਪ੍ਰਾਈਵੇਟ ਹਸਪਤਾਲ ਵਿਚ ਦਿਹਾਂਤ ਹੋ ਗਿਆ। ਹਸਪਤਾਲ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ਿਵ ਸੈਨਾ ਦੇ ਇਕ ਸੀਨੀਅਰ ਨੇਤਾ ਨੇ ਵੀ 76 ਸਾਲਾ ਪਟਨਾਕਰ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਉਹ ਕਾਫੀ ਲੰਬੇ ਸਮੇਂ ਤੋਂ ਬੀਮਾਰ ਸਨ। ਪਟਨਾਕਰ ਦੀ ਧੀ ਰਸ਼ਮੀ ਠਾਕਰੇ ਮੁੱਖ ਮੰਤਰੀ ਊਧਵ ਠਾਕਰੇ ਦੀ ਪਤਨੀ ਅਤੇ ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਦੀ ਸੰਪਾਦਕ ਹੈ। 

ਸ਼ਿਵ ਸੈਨਾ ਦੇ ਇਕ ਨੇਤਾ ਮੁਤਾਬਕ ਪਟਨਾਕਰ ਕਿਡਨੀ ਸਬੰਧੀ ਬੀਮਾਰੀ ਸਮੇਤ ਹੋਰ ਵੱਖ-ਵੱਖ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ। ਉਹ ਅੰਧੇਰੀ ਦੇ ਕ੍ਰਿਟੀਕੇਅਰ ਹਸਪਤਾਲ ਵਿਚ ਭਰਤੀ ਸਨ। ਨੇਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਬਾਂਬੇ ਹਸਪਤਾਲ ਅਤੇ ਹਿੰਦੂਜਾ ਹਸਪਤਾਲ ਵਿਚ ਭਰਤੀ ਸਨ। ਓਧਰ ਐਨ. ਸੀ. ਪੀ. ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਟਵੀਟ ਕੀਤਾ ਕਿ ਰਸ਼ਮੀ ਊਧਵ ਠਾਕਰੇ ਦੇ ਪਿਤਾ ਸ਼੍ਰੀ ਮਾਧਵ ਪਟਨਾਕਰ ਦੇ ਦਿਹਾਂਤ ਬਾਰੇ ਸੁਣ ਕੇ ਡੂੰਘਾ ਦੁੱਖ ਹੋਇਆ। ਪਟਨਾਕਰ ਅਤੇ ਠਾਕਰੇ ਪਰਿਵਾਰ ਨਾਲ ਮੇਰੀ ਮੇਰੀ ਦਿਲੋਂ ਹਮਦਰਦੀ। ਉਨ੍ਹਾਂ ਨੂੰ ਸ਼ਾਂਤੀ ਮਿਲੇ।  


Tanu

Content Editor Tanu