ਸੁਸ਼ਾਂਤ ਮਾਮਲੇ ''ਤੇ ਬੋਲੇ ਉਧਵ, ਮਹਾਰਾਸ਼ਟਰ ਅਤੇ ਬਿਹਾਰ ''ਚ ਵਿਵਾਦ ਨਾ ਪੈਦਾ ਕਰੋ
Saturday, Aug 01, 2020 - 02:43 AM (IST)
ਮੁੰਬਈ - ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਸੁਸਾਇਡ ਕੇਸ 'ਚ ਸਿਆਸੀ ਬਿਆਨਬਾਜ਼ੀ ਵੀ ਤੇਜ ਹੋ ਗਈ ਹੈ। ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਨੇਤਾਵਾਂ ਵਲੋਂ ਮਹਾਰਾਸ਼ਟਰ ਸਰਕਾਰ ਅਤੇ ਪੁਲਸ 'ਤੇ ਸਵਾਲ ਚੁੱਕੇ ਗਏ ਹਨ। ਜਿਸ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਲੋਕਾਂ ਦੀ ਨਿੰਦਾ ਕਰਨਾ ਚਾਹਾਂਗਾ ਜੋ ਪੁਲਸ ਦੀ ਯੋਗਤਾ 'ਤੇ ਸਵਾਲ ਚੁੱਕ ਰਹੇ ਹਨ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਮੁੰਬਈ ਪੁਲਸ ਅਸਮਰਥ ਨਹੀਂ ਹੈ। ਜੇਕਰ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਸਬੂਤ ਹੈ ਤਾਂ ਉਹ ਇਸ ਨੂੰ ਸਾਡੇ ਕੋਲ ਲਿਆ ਸਕਦਾ ਹੈ ਅਤੇ ਅਸੀਂ ਪੁੱਛਗਿੱਛ ਕਰਾਂਗੇ। ਦੋਸ਼ੀ ਨੂੰ ਸਜ਼ਾ ਦਿਆਂਗੇ ਪਰ ਕਿਰਪਾ ਇਸ ਮਾਮਲੇ ਨੂੰ ਮਹਾਰਾਸ਼ਟਰ ਅਤੇ ਬਿਹਾਰ ਦੋ ਸੂਬਿਆਂ ਵਿਚਾਲੇ ਵਿਵਾਦ ਪੈਦਾ ਕਰਨ ਦੇ ਬਹਾਨੇ ਦੇ ਰੂਪ 'ਚ ਇਸਤੇਮਾਲ ਨਾ ਕਰੋ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਗਰ ਫੜਣਵੀਸ ਨੇ ਕਿਹਾ ਕਿ ਸੁਸ਼ਾਂਤ ਸਿੰਘ ਕੇਸ 'ਚ ਸੂਬਾ ਸਰਕਾਰ ਲਾਪਰਵਾਹੀ ਵਰਤ ਰਹੀ ਹੈ। ਇਸ 'ਤੇ ਉਧਵ ਠਾਕਰੇ ਨੇ ਕਿਹਾ ਕਿ ਵਿਰੋਧੀ ਪੱਖ ਇੰਟਰਪੋਲ ਜਾਂ ਨਮਸਤੇ ਟਰੰਪ ਦੇ ਫਾਲੋਅਰਜ਼ ਨੂੰ ਵੀ ਜਾਂਚ ਲਈ ਲਿਆ ਸਕਦਾ ਹੈ। ਦੇਵੇਂਦਰ ਫੜਣਵੀਸ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਉਹੀ ਪੁਲਸ ਹੈ ਜਿਸ ਦੇ ਨਾਲ ਉਨ੍ਹਾਂ ਨੇ ਪੰਜ ਸਾਲ ਕੰਮ ਕੀਤਾ ਹੈ। ਇਹ ਉਹੀ ਪੁਲਸ ਹੈ ਜਿਸ ਨੇ ਕੋਰੋਨਾ ਨਾਲ ਲੜਾਈ ਦੌਰਾਨ ਕਈ ਕੁਰਬਾਨੀਆਂ ਦਿੱਤੀਆਂ ਹਨ।