ਉਧਵ ਸਰਕਾਰ ਨੇ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ ਪ੍ਰੀਖਿਆ ਕੀਤੀ ਮੁਲਤਵੀ
Friday, Oct 09, 2020 - 10:11 PM (IST)
ਮੁੰਬਈ - ਮਹਾਰਾਸ਼ਟਰ ਰਾਜ ਸਰਕਾਰ ਨੇ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ (MPSC) ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਕਈ ਵਿਦਿਆਰਥੀਆਂ ਨੇ ਇਸ ਨੂੰ ਮੁਲਤਵੀ ਕਰਨ ਦੀ ਵੀ ਮੰਗ ਕੀਤੀ ਸੀ। ਮਹਾਰਾਸ਼ਟਰ ਦੇ ਸੀ.ਐੱਮ. ਉਧਵ ਠਾਕਰੇ ਨੇ ਕਿਹਾ ਕਿ ਅਸੀਂ ਛੇਤੀ ਹੀ ਪ੍ਰੀਖਿਆ ਦੀ ਅਗਲੀ ਤਾਰੀਖ਼ ਦਾ ਐਲਾਨ ਕਰਾਂਗੇ।
11 ਅਕਤੂਬਰ ਦਿਨ ਐਤਵਾਰ ਨੂੰ ਹੋਣੀ ਸੀ ਇਹ ਪ੍ਰੀਖਿਆ
ਦੱਸ ਦਈਏ ਐਤਵਾਰ 11 ਅਕਤੂਬਰ ਨੂੰ ਸੂਬਾ ਪ੍ਰਸ਼ਾਸਨ 'ਚ ਗਰੁੱਪ ਏ, ਬੀ ਅਤੇ ਸੀ ਅਤੇ ਹੋਰ ਸੈਸ਼ਨਾਂ 'ਤੇ ਭਰਤੀ ਲਈ ਐੱਮ.ਪੀ.ਐੱਸ.ਸੀ. ਦੀ ਪ੍ਰੀਖਿਆ ਹੋਣਾ ਨਿਰਧਾਰਤ ਕੀਤੀ ਗਈ ਸੀ। ਹਰ ਸਾਲ ਇਹ ਪ੍ਰੀਖਿਆ ਅਪ੍ਰੈਲ-ਮਈ 'ਚ ਆਯੋਜਿਤ ਕੀਤੀ ਜਾਂਦੀ ਹੈ ਪਰ ਕੋਰੋਨਾ ਵਾਇਰਸ ਕਾਰਨ ਇਸ ਸਾਲ ਦੇਰੀ ਨਾਲ ਸ਼ੈਡਿਊਲ ਕੀਤੀ ਗਈ ਪਰ ਇਸ ਪ੍ਰੀਖਿਆ ਦਾ ਮਰਾਠਾ ਸਮਾਜ ਦੇ ਲੋਕਾਂ ਨੇ ਵਿਰੋਧ ਕੀਤਾ ਹੈ। ਭਾਜਪਾ ਦੇ ਸੰਸਦ ਮੈਂਬਰ ਸੰਭਾਜੀ ਛੱਤਰਪਤੀ ਨੇ ਕੋਵਿਡ-19 ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਹੋਣ ਵਾਲੀ ਐੱਮ.ਪੀ.ਐੱਸ.ਸੀ. ਦੀ ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਪ੍ਰਦੇਸ਼ ਸਰਕਾਰ ਨੇ ਹੁਣ ਇਸ ਮੰਗ ਨੂੰ ਮੰਨਦੇ ਹੋਏ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਨੂੰ ਮਲਤਵੀ ਕਰਨ ਦਾ ਫ਼ੈਸਲਾ ਲਿਆ ਹੈ।
ਪ੍ਰੀਖਿਆ ਮੁਲਤਵੀ ਨਾ ਕਰਨ 'ਤੇ ਭੰਨ੍ਹਤੋੜ ਕਰਨ ਦੀ ਦਿੱਤੀ ਸੀ ਧਮਕੀ
ਵੀਰਵਾਰ ਨੂੰ ਹੀ ਮਰਾਠਾ ਰਿਜ਼ਰਵੇਸ਼ਨ ਦੀ ਮੰਗ ਕਰਨ ਵਾਲਿਆਂ ਨੇ ਮਹਾਰਾਸ਼ਟਰ ਸਰਕਾਰ ਤੋਂ ਐਤਵਾਰ ਨੂੰ ਹੋਣ ਵਾਲੀ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ (ਐੱਮ.ਪੀ.ਐੱਸ.ਸੀ.) ਪ੍ਰੀਖਿਆ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪ੍ਰਦੇਸ਼ ਸਰਕਾਰ ਵੱਲੋਂ ਅਜਿਹਾ ਨਹੀਂ ਕੀਤੇ ਜਾਣ 'ਤੇ ਪ੍ਰੀਖਿਆ ਕੇਂਦਰਾਂ 'ਤੇ ਭੰਨ੍ਹਤੋੜ ਦੀ ਧਮਕੀ ਦਿੱਤੀ ਹੈ। ਦੂਜੇ ਪਾਸੇ, ਸ਼ਨੀਵਾਰ ਦੇ ਮਹਾਰਾਸ਼ਟਰ ਬੰਦ ਨੂੰ ਪ੍ਰਕਾਸ਼ ਅੰਬੇਡਕਰ ਦੀ ਪਾਰਟੀ ਵਾਂਝੀ ਬਹੁਜਨ ਆਘਾਡੀ (ਵੀ.ਬੀ.ਏ.) ਨੇ ਸਮਰਥਨ ਦਿੱਤਾ ਹੈ। ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਬੁੱਧਵਾਰ ਦੀ ਦੇਰ ਰਾਤ ਤੱਕ ਸਰਕਾਰ 'ਚ ਬੈਠਕ ਹੋਈ ਪਰ ਬੈਠਕ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕੀ।