ਮਾਣਹਾਨੀ ਮਾਮਲੇ ’ਚ ਊਧਵ ਤੇ ਰਾਉਤ ਨੂੰ ਨਹੀਂ ਮਿਲੀ ਰਾਹਤ, ਦੋਸ਼ ਮੁਕਤ ਕਰਨ ਦੀ ਪਟੀਸ਼ਨ ਰੱਦ
Friday, Oct 27, 2023 - 01:58 PM (IST)
ਮੁੰਬਈ (ਭਾਸ਼ਾ)- ਇਥੋਂ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਇਕ ਮਾਮਲੇ ਵਿਚ ਦੋਸ਼ ਮੁਕਤ ਕਰਨ ਦੀ ਅਪੀਲ ਵਾਲੀ ਸ਼ਿਵ ਸੈਨਾ (ਯੂ.ਬੀ.ਟੀ.) ਪ੍ਰਧਾਨ ਉਧਵ ਠਾਕਰੇ ਅਤੇ ਪਾਰਟੀ ਸੰਸਦ ਮੈਂਬਰ ਸੰਜੇ ਰਾਉਤ ਦੀ ਪਟੀਸ਼ਨ ਵੀਰਵਾਰ ਨੂੰ ਰੱਦ ਕਰ ਦਿੱਤੀ। ਠਾਕਰੇ ਤੇ ਰਾਉਤ ਨੇ ਉਕਤ ਪਟੀਸ਼ਨ ਸ਼ਿਵ ਸੈਨਾ ਦੀ ਮੁਕਾਬਲੇਬਾਜ਼ ਧਿਰ ਦੇ ਨੇਤਾ ਰਾਹੁਲ ਸ਼ੇਵਾਲੇ ਵਲੋਂ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੇ ਇਕ ਮਾਮਲੇ ’ਚ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : 14 ਸਾਲਾ ਧੀ ਨੇ 35 ਕਿਲੋਮੀਟਰ ਤੱਕ ਟ੍ਰਾਲੀ ਚਲਾ ਕੇ ਆਪਣੇ ਜ਼ਖ਼ਮੀ ਪਿਤਾ ਨੂੰ ਲੈ ਗਈ ਹਸਪਤਾਲ
ਸ਼ੇਵਾਲੇ ਨੇ ਆਪਣੀ ਸ਼ਿਕਾਇਤ ਵਿਚ ਉਧਵ ਠਾਕਰੇ ਅਤੇ ਰਾਉਤ ’ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਮੁੱਖ ਪੱਤਰ ‘ਸਾਮਨਾ’ ਵਿਚ ਉਨ੍ਹਾਂ ਵਿਰੁੱਧ ਅਪਮਾਨਜਨਕ ਲੇਖ ਛਾਪਣ ਦਾ ਦੋਸ਼ ਲਗਾਇਆ ਹੈ। ਠਾਕਰੇ ‘ਸਾਮਨਾ’ ਦੇ ਸੰਪਾਦਕ ਹਨ, ਉੱਥੇ ਰਾਉਤ ਇਸ ਦੇ ਕਾਰਜਕਾਰੀ ਸੰਪਾਦਕ ਹਨ। ਸ਼ੇਵਾਲੇ ਲੋਕ ਸਭਾ ’ਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਨੇਤਾ ਹਨ। ਅਦਾਲਤ ਨੇ ਇਸ ਮਾਮਲੇ ਵਿਚ ਸਬੂਤ ਦਰਜ ਕਰਨ ਲਈ ਮਾਮਲੇ ਦੀ ਸੁਣਵਾਈ 9 ਨਵੰਬਰ ਤੱਕ ਲਈ ਮੁਲਤਵੀ ਕਰ ਦਿੱਤੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8