UAE ਤੋਂ ਭਾਰਤ ਆਉਂਦੇ ਜਹਾਜ਼ ''ਚ ਪੈ ਗਿਆ ਨੁਕਸ ! ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

Saturday, Jun 13, 2026 - 10:48 AM (IST)

UAE ਤੋਂ ਭਾਰਤ ਆਉਂਦੇ ਜਹਾਜ਼ ''ਚ ਪੈ ਗਿਆ ਨੁਕਸ ! ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ

ਕੋਚੀ- ਸੰਯੁਕਤ ਅਰਬ ਅਮੀਰਾਤ (UAE) ਦੇ ਸ਼ਾਰਜਾਹ ਤੋਂ ਕੇਰਲ ਦੇ ਕੋਝੀਕੋਡ ਜਾ ਰਹੇ ਏਅਰ ਅਰੇਬੀਆ ਦੇ ਇਕ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਸ਼ਨੀਵਾਰ ਤੜਕੇ ਇੱਥੇ ਕੋਚੀਨ ਅੰਤਰਰਾਸ਼ਟਰੀ ਏਅਰਪੋਰਟ 'ਤੇ ਉਤਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ' (ਸੀਆਈਏਐੱਲ) ਦੇ ਇਕ ਬੁਲਾਰੇ ਅਨੁਸਾਰ, ਏਅਰ ਅਰੇਬੀਆ ਦੀ ਉਡਾਣ ਜੀ9 454 ਨੂੰ ਜਹਾਜ਼ ਦੇ ਇੰਜਣ ਦੀ 'ਰਿਵਰਸ ਥ੍ਰਸਟ' (ਉਤਰਨ ਤੋਂ ਬਾਅਦ ਜਹਾਜ਼ ਦੀ ਗਤੀ ਘੱਟ ਕਰਨ 'ਚ ਮਦਦ ਕਰਨ ਵਾਲੀ ਪ੍ਰਣਾਲੀ) ਪ੍ਰਣਾਲੀ ਨਾਲ ਜੁੜੀ ਸਮੱਸਿਆ ਕਾਰਨ ਏਅਰਪੋਰਟ 'ਤੇ ਉਤਾਰਿਆ ਗਿਆ।

ਤੈਅ ਸੁਰੱਖਿਆ ਪ੍ਰੋਟੋਕਾਲ ਦੇ ਅਧੀਨ, ਹਵਾਈ ਅੱਡੇ ਦੀਆਂ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਤਿਆਰ ਰੱਖਣ ਲਈ ਤੜਕੇ 3.19 ਵਜੇ 'ਲੋਕਲ ਸਟੈਂਡਬਾਏ' (ਹਵਾਈ ਅੱਡੇ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਚੌਕਸ ਕਰਨਾ) ਐਲਾਨ ਕੀਤਾ ਗਿਆ ਅਤੇ ਇਸ ਤੋਂ ਬਾਅਦ 3.34 ਵਜੇ ਪੂਰੀ ਐਮਰਜੈਂਸੀ ਲਾਗੂ ਕੀਤੀ ਗਈ। ਬੁਲਾਰੇ ਨੇ ਕਿਹਾ,''ਜਹਾਜ਼ ਸਵੇਰੇ 3.38 ਵਜੇ ਸੁਰੱਖਿਅਤ ਉਤਰਿਆ ਅਤੇ ਉਸ ਨੂੰ ਤੈਅ 'ਪਾਰਕਿੰਗ ਬੇ' 'ਚ ਲਿਜਾਇਆ ਗਿਆ। ਸੁਰੱਖਿਆ ਸੰਬੰਧੀ ਸਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਤੜਕੇ 3.45 ਵਜੇ ਪੂਰੀ ਐਮਰਜੈਂਸੀ ਹਟਾ ਲਈ ਗਈ।'' ਜਹਾਜ਼ 'ਚ 170 ਯਾਤਰੀ, 9 ਬੱਚੇ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਾਰੇ ਸੁਰੱਖਿਅਤ ਹਨ। ਬੁਲਾਰੇ ਨੇ ਦੱਸਿਆ ਕਿ ਹਵਾਈ ਅੱਡੇ ਦੇ ਕੰਮਕਾਜ 'ਤੇ ਕੋਈ ਅਸਰ ਨਹੀਂ ਪਿਆ। ਤਕਨੀਕੀ ਖਰਾਬੀ ਦੂਰ ਕੀਤੇ ਜਾਣ ਤੋਂ ਬਾਅਦ ਜਹਾਜ਼ ਸਵੇਰੇ 7.15 ਵਜੇ ਕੋਝੀਕੋਡ ਹਵਾਈ ਅੱਡੇ ਰਵਾਨਾ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News