ਕੰਮ ਤੋਂ ਘਰ ਜਾ ਰਹੇ ਨੌਜਵਾਨਾਂ ਦਾ ਫਿਸਲ ਗਿਆ ਮੋਟਰਸਾਈਕਲ, ਦੋ ਦੀ ਮੌਤ
Friday, Sep 06, 2024 - 04:29 PM (IST)

ਮੰਗਲੁਰੂ - ਕਰਨਾਟਕ ਦੇ ਮੰਗਲੁਰੂ 'ਚ ਯੇਦੀ ਨੇੜੇ ਮੋਟਰਸਾਈਕਲ ਫਿਸਲਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਰਾਤ ਕਰੀਬ 2.30 ਵਜੇ ਸ਼ਕਤੀਨਗਰ ਸਥਿਤ ਚਲੁਕਿਆ ਬਾਰ 'ਚ ਕੰਮ ਕਰਕੇ ਘਰ ਪਰਤ ਰਹੇ ਸਨ। ਘਰ ਵਾਪਸ ਆਉਂਦੇ ਸਮੇਂ ਨੌਜਵਾਨਾਂ ਨਾਲ ਇਹ ਦੁੱਖਦ ਘਟਨਾ ਵਾਪਰ ਗਈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਦੋ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ
ਮ੍ਰਿਤਕਾਂ ਦੀ ਪਛਾਣ ਚੇਤਨ (21) ਵਾਸੀ ਰਾਮਕੁੰਜ ਅਤੇ ਕਾਸ਼ੀ (17) ਵਾਸੀ ਮੰਗਲੁਰੂ ਸ਼ਹਿਰ ਵਜੋਂ ਹੋਈ ਹੈ। ਇਹ ਨੌਜਵਾਨ ਤਿੰਨ ਵੱਖ-ਵੱਖ ਮੋਟਰਸਾਈਕਲਾਂ 'ਤੇ ਆਪਣੇ ਦੋਸਤਾਂ ਨਾਲ ਜਾ ਰਹੇ ਸਨ। ਚੇਤਨ ਅਤੇ ਕਾਸ਼ੀ ਜਿਹੜੀ ਬਾਈਕ 'ਤੇ ਸਵਾਰ ਸਨ, ਉਹ ਯੇਯਾਦੀ ਨੇੜੇ ਸੜਕ 'ਤੇ ਅਚਾਨਕ ਤਿਲਕ ਗਈ। ਹਾਦਸੇ ਤੋਂ ਬਾਅਦ ਦੋਵਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਾਊਥ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਪਰਿਵਾਰ ਲਈ ਕਾਲ ਬਣਿਆ ਸੱਪ, ਜ਼ਮੀਨ 'ਤੇ ਸੁੱਤੇ 4 ਬੱਚਿਆਂ ਨੂੰ ਡੰਗਿਆ, 3 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8