ਭਿਵਾਨੀ ’ਚ 2 ਨੌਜਵਾਨਾਂ ਨੂੰ ਬੋਲੈਰੋ ਸਮੇਤ ਜਿਊਂਦੇ ਸਾੜਿਆ, ਗੱਡੀ ’ਚੋਂ ਮਿਲੀਆਂ ਕੰਕਾਲ ਬਣੀਆਂ ਲਾਸ਼ਾਂ

Friday, Feb 17, 2023 - 11:14 AM (IST)

ਭਿਵਾਨੀ ’ਚ 2 ਨੌਜਵਾਨਾਂ ਨੂੰ ਬੋਲੈਰੋ ਸਮੇਤ ਜਿਊਂਦੇ ਸਾੜਿਆ, ਗੱਡੀ ’ਚੋਂ ਮਿਲੀਆਂ ਕੰਕਾਲ ਬਣੀਆਂ ਲਾਸ਼ਾਂ

ਭਿਵਾਨੀ/ਭਰਤਪੁਰ (ਵਾਰਤਾ)- ਰਾਜਸਥਾਨ ਦੇ ਭਰਤਪੁਰ ਦੇ ਗੋਪਾਲਗੜ੍ਹ ਥਾਣਾ ਖੇਤਰ ਤੋਂ ਅਗਵਾ ਹੋਏ 2 ਨੌਜਵਾਨਾਂ ਨੂੰ ਹਰਿਆਣਾ ਦੇ ਭਿਵਾਨੀ 'ਚ ਬੋਲੈਰੋ ਗੱਡੀ ਸਮੇਤ ਜਿਊਂਦੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਪੁਲਸ ਨੇ ਵੀਰਵਾਰ ਨੂੰ ਇਸ ਸੜੀ ਹੋਈ ਬੋਲੈਰੋ ਤੋਂ ਘੱਟਗਿਣਤੀ ਭਾਈਚਾਰੇ ਦੇ ਘਟਮਿਕਾ ਵਾਸੀ ਜੁਨੈਦ ਅਤੇ ਨਾਸਿਰ ਦੇ ਕੰਕਾਲ ਬਰਾਮਦ ਕੀਤੇ ਹਨ। ਦੱਸਿਆ ਗਿਆ ਹੈ ਕਿ ਹਰਿਆਣਾ ਪੁਲਸ ਦੇ ਨਾਲ-ਨਾਲ ਭਰਤਪੁਰ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੁਨੈਦ ਅਤੇ ਨਾਸਿਰ ਨੂੰ ਹਰਿਆਣਾ ਲਿਜਾ ਕੇ ਬੋਲੈਰੋ 'ਚ ਜਿਊਂਦੇ ਸਾੜਨ ਦੀ ਖ਼ਬਰ ਸੁਣ ਕੇ ਭਰਤਪੁਰ ਦੇ ਘਾਟਮਿਕਾ ਪਿੰਡ 'ਚ ਹਾਹਾਕਾਰ ਮੱਚ ਗਈ ਹੈ। ਪੂਰੇ ਇਲਾਕੇ 'ਚ ਸੰਨਾਟਾ ਅਤੇ ਡਰ ਦੇ ਨਾਲ-ਨਾਲ ਲੋਕਾਂ 'ਚ ਗੁੱਸਾ ਨਜ਼ਰ ਆ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜੁਨੈਦ ਅਤੇ ਨਾਸਿਰ ਨੂੰ ਬੁੱਧਵਾਰ ਦੇਰ ਰਾਤ ਗੋਪਾਲਗੜ੍ਹ ਥਾਣਾ ਖੇਤਰ ਦੇ ਪੀਰੂਕਾ ਪਿੰਡ ਤੋਂ ਕੁਝ ਲੋਕਾਂ ਨੇ ਕੁੱਟਿਆ ਅਤੇ ਅਗਵਾ ਕਰ ਲਿਆ ਅਤੇ ਬਾਅਦ 'ਚ ਹਰਿਆਣਾ ਲਿਜਾ ਕੇ ਜਿਊਂਦੇ ਸਾੜ ਦਿੱਤਾ ਗਿਆ। ਭਿਵਾਨੀ ਜ਼ਿਲ੍ਹੇ ਦੇ ਲੋਹਾਰੂ 'ਚ ਵੀਰਵਾਰ ਸਵੇਰੇ ਸੜੀ ਹੋਈ ਬੋਲੈਰੋ 'ਚ ਇਨ੍ਹਾਂ ਦੋਹਾਂ ਨੌਜਵਾਨਾਂ ਦੀਆਂ ਸਿਰਫ਼ ਹੱਡੀਆਂ ਹੀ ਬਚੀਆਂ ਮਿਲੀਆਂ।

PunjabKesari

ਹਰਿਆਣਾ ਪੁਲਸ ਅਤੇ ਐੱਫਐੱਸਐੱਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੁਨੈਦ ਦੇ ਚਚੇਰੇ ਭਰਾ ਇਸਮਾਈਲ ਨੇ ਗੋਪਾਲਗੜ੍ਹ ਥਾਣੇ 'ਚ ਜੁਨੈਦ ਅਤੇ ਨਾਸਿਰ ਦੇ ਲਾਪਤਾ ਹੋਣ ਅਤੇ ਹਮਲੇ ਦੀ ਰਿਪੋਰਟ ਦਰਜ ਕਰਵਾਈ ਸੀ। ਰਿਸ਼ਤੇਦਾਰਾਂ ਨੇ ਪੁਲਸ ਨੂੰ ਦੱਸਿਆ ਸੀ ਕਿ ਜੁਨੈਦ ਅਤੇ ਨਾਸਿਰ ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਆਪਣੀ ਬੋਲੇਰੋ ਕਾਰ ਐੱਚਆਰ 28 ਈ 7763 'ਚ ਆਪਣੇ ਕੰਮ ਤੋਂ ਬਾਹਰ ਗਏ ਸਨ ਤਾਂ ਗੋਪਾਲਗੜ੍ਹ ਥਾਣੇ ਦੇ ਪਿੰਡ ਪੀਰੂਕਾ ਦੇ ਜੰਗਲ 'ਚ 8-10 ਲੋਕਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੁੱਧਵਾਰ ਸਵੇਰੇ ਅਤੇ ਜ਼ਖਮੀ ਹਾਲਤ 'ਚ ਉਨ੍ਹਾਂ ਦੀ ਬੋਲੇਰੋ ਕਾਰ 'ਚ ਲੈ ਗਏ। ਇਸ ਮਾਮਲੇ ਸਬੰਧੀ ਪੁਲਸ ਰਿਪੋਰਟ 'ਚ ਬਜਰੰਗ ਦਲ ਹਰਿਆਣਾ ਦੇ ਅਨਿਲ ਵਾਸੀ ਮੁਲਥਾਨ, ਸ਼੍ਰੀਕਾਂਤ ਵਾਸੀ ਮਰੋੜਾ, ਰਿੰਕੂ ਸੈਣੀ ਵਾਸੀ ਫ਼ਿਰੋਜ਼ਪੁਰ ਝਿਰਕਾ, ਲੋਕੇਸ਼ ਸਿੰਗਲਾ ਵਾਸੀ ਮਾਨੇਸਰ (ਹਰਿਆਣਾ) ਨੂੰ ਨਾਮਜ਼ਦ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਮੋਵਾਲੀਚਿੰਗ ਦਾ ਸ਼ਿਕਾਰ ਹੋਏ ਦੋਵੇਂ ਨੌਜਵਾਨ ਵਿਆਹੇ ਸਨ ਅਤੇ ਆਪਸ 'ਚ ਦੋਸਤ ਹੋਣ ਦੇ ਨਾਲ ਲੋਡਿੰਗ ਗੱਡੀ 'ਤੇ ਡਰਾਈਵਿੰਗ ਦਾ ਕੰਮ ਕਰਦੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News