ਦੋ ਕੇਂਦਰੀ ਮੰਤਰੀਆਂ ਨੇ ਚੋਣ ਲੜੀ ਤੇ ਹਾਰ ਗਏ

Saturday, May 09, 2026 - 12:14 AM (IST)

ਦੋ ਕੇਂਦਰੀ ਮੰਤਰੀਆਂ ਨੇ ਚੋਣ ਲੜੀ ਤੇ ਹਾਰ ਗਏ

ਨੈਸ਼ਨਲ ਡੈਸਕ- ਵਿਧਾਨ ਸਭਾ ਚੋਣਾਂ ਦੌਰਾਨ ਹੋਈ ਉਥਲ-ਪੁਥਲ ਦਰਮਿਆਨ ਜਿੱਥੇ ਖੇਤਰੀ ਪਾਰਟੀਆਂ ਦੇ ਕਈ ਮੁੱਖ ਮੰਤਰੀਆਂ ਨੇ ਆਪਣੇ ਅਹੁਦੇ ਗੁਆ ਲਏ, ਉੱਥੇ ਮੋਦੀ ਸਰਕਾਰ ਲਈ ਵੀ ਕਈ ਅਣਕਿਆਸੇ ਨਤੀਜੇ ਸਾਹਮਣੇ ਆਏ।

ਅਕਸਰ ਇਹ ਮੰਨਿਆ ਜਾਂਦਾ ਹੈ ਕਿ ਇਕ ਕੇਂਦਰੀ ਮੰਤਰੀ ਦਾ ਕੱਦ ਬਹੁਤ ਵੱਡਾ ਤੇ ਪ੍ਰਭਾਵਸ਼ਾਲੀ ਹੁੰਦਾ ਹੈ। ਫਿਰ ਵੀ, ਵਾਰ-ਵਾਰ ਕਾਂਗਰਸ ਤੇ ਭਾਜਪਾ ਦੋਵਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਕਈ ਕੇਂਦਰੀ ਮੰਤਰੀਆਂ ਨੂੰ ਉਮੀਦਵਾਰਾਂ ਵਜੋਂ ਖੜ੍ਹਾ ਕੀਤਾ ਪਰ ਹਾਰ ਦਾ ਸਾਹਮਣਾ ਕਰਨਾ ਪਿਆ।

ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ’ਚ ਕਈ ਕੇਂਦਰੀ ਮੰਤਰੀ ਖੜ੍ਹੇ ਕੀਤੇ ਗਏ ਸਨ। ਉਨ੍ਹਾਂ ’ਚੋਂ ਇਕ ਪ੍ਰਮੁੱਖ ਮੰਤਰੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾਂ ਕੇਂਦਰੀ ਮੰਤਰੀ ਵਜੋਂ ਸੇਵਾ ਨਿਭਾਉਂਦੇ ਹੋਏ ਬਾਬੁਲ ਸੁਪਰੀਓ ਨੇ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਪਰ ਹਾਰ ਗਏਨ।

ਇਸ ਵਾਰ ਨਤੀਜੇ ਹੋਰ ਵੀ ਹੈਰਾਨੀਜਨਕ ਸਨ। ਭਾਜਪਾ ਨੇ ਵਿਧਾਨ ਸਭਾ ਚੋਣਾਂ ’ਚ 2 ਕੇਂਦਰੀ ਮੰਤਰੀਆਂ ਨੂੰ ਉਮੀਦਵਾਰ ਵਜੋਂ ਖੜ੍ਹਾ ਕੀਤਾ। ਦੋਵੇਂ ਰਾਜ ਸਭਾ ਦੇ ਮੈਂਬਰ ਹਨ ਤੇ ਆਪਣੇ ਗ੍ਰਹਿ ਸੂਬਿਆਂ ਦੀ ਥਾਂ ਹੋਰਨਾਂ ਸੂਬਿਆਂ ਤੋਂ ਰਾਜ ਸਭਾ ਲਈ ਚੁਣੇ ਗਏ ਸਨ। ਫਿਰ ਵੀ ਜਦੋਂ ਉਨ੍ਹਾਂ ਆਪਣੇ-ਆਪਣੇ ਸੂਬਿਆਂ ’ਚ ਵਿਧਾਨ ਸਭਾਵਾਂ ਦੀਆਂ ਚੋਣਾਂ ਲੜੀਆਂ ਤਾਂ ਦੋਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਜਪਾ ਨੇ ਤਾਮਿਲਨਾਡੂ ’ਚ ਐੱਲ. ਮੁਰੂਗਨ ਤੇ ਕੇਰਲਾ ’ਚ ਰਾਜੀਵ ਚੰਦਰਸ਼ੇਖਰ ਨੂੰ ਮੈਦਾਨ ’ਚ ਉਤਾਰਿਆ। ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਮੁਰੂਗਨ ਨੇ ਤਾਮਿਲਨਾਡੂ ਦੇ ਅਵਿਨਾਸ਼ੀ ਤੇ ਚੰਦਰਸ਼ੇਖਰ ਨੇ ਕੇਰਲ ਦੇ ਤ੍ਰਿਪੁਨੀਥੁਰਾ ਹਲਕੇ ਤੋਂ ਚੋਣ ਲੜੀ। ਦੋਵੇਂ ਆਪਣੀਆਂ ਚੋਣਾਂ ਹਾਰ ਗਏ।

ਤਾਮਿਲਨਾਡੂ ’ਚ ਭਾਜਪਾ ਨੇ ਪਿਛਲੀ ਵਾਰ 20 ਸੀਟਾਂ ’ਤੇ ਚੋਣ ਲੜੀ ਸੀ ਤੇ 4 ਜਿੱਤੀਆਂ ਸਨ। ਇਸ ਵਾਰ 27 ਸੀਟਾਂ ’ਤੇ ਚੋਣ ਲੜੀ ਪਰ ਸਿਰਫ ਇਕ ਸੀਟ ਜਿੱਤੀ। ਕੇਰਲ ਜਿੱਥੇ ਭਾਜਪਾ ਪਿਛਲੀਆਂ ਚੋਣਾਂ ’ਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ, ਇਸ ਵਾਰ ਕੁਝ ਸੀਟਾਂ ਜਿੱਤਣ ’ਚ ਕਾਮਯਾਬ ਰਹੀ, ਪਰ ਇਸ ਦੇ ਮੁੱਖ ਉਮੀਦਵਾਰਾਂ ਨੂੰ ਫਿਰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਤੇਲੰਗਾਨਾ ਦੀ ਸਾਬਕਾ ਰਾਜਪਾਲ ਤਮਿਲਿਸਾਈ ਸੌਂਦਰਾਰਾਜਨ ਨੂੰ ਵੀ ਤਾਮਿਲਨਾਡੂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।


author

Rakesh

Content Editor

Related News