ਪੁਲਵਾਮਾ ''ਚ ਸੁਰੱਖਿਆ ਫੋਰਸਾਂ ਨੇ ਦੋ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

07/18/2018 12:07:05 PM

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਸੋਮਵਾਰ ਨੂੰ ਪੁਲਸ ਅਤੇ ਫੌਜ ਦੀ ਸੰਯੁਕਤ ਕਾਰਵਾਈ 'ਚ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਕੋਲੋਂ ਪੁਲਸ ਨੇ ਪਾਕਿਸਤਾਨ 'ਚ ਬਣੇ ਹਥਿਆਰ ਸਮੇਤ ਹੋਰ ਸ਼ੱਕੀ ਸਾਮਾਨ ਬਰਾਮਦ ਕੀਤੇ ਹਨ। ਪੁਲਸ ਨੇ ਜੋ ਸਾਮਾਨ ਬਰਾਮਦ ਕੀਤਾ ਹੈ, ਉਨ੍ਹਾਂ ਚੋਂ ਕਈਆਂ 'ਤੇ ਪਾਕਿਸਤਾਨ ਦੇ ਨਿਸ਼ਾਨ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ।
ਇਸ ਕਾਰਵਾਈ ਦੇ ਬਾਰੇ 'ਚ ਪੁਲਸ ਬੁਲਾਰੇ ਨੇ ਦੱਸਿਆ ਕਿ ਪੁਲਵਾਮਾ ਜ਼ਿਲੇ ਦੇ ਦਾਂਗੇਰਪੁਰਾ ਅਰਿਹਾਲ ਪਿੰਡ 'ਚ ਪੁਲਸ ਨੇ ਤਲਾਸ਼ੀ ਮੁਹਿੰਮ ਦੌਰਾਨ ਬਿਲਾਲ ਅਹਿਮਦ ਗਨੀ ਨਾਮ ਦੇ ਇਕ ਵਿਅਕਤੀ ਦੇ ਮਕਾਨ ਤੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬਾਰਮਦ ਸਮਾਨਾਂ 'ਚ ਡੋਨੇਟਰ, ਵਿਸਫੋਟਕ ਸਮੱਗਰੀ, ਜੋੜਨ ਵਾਲੇ ਤਾਰ, ਇਲੈਕਟ੍ਰੋਨਿਕ ਚਾਰਜਰ, ਬੈਟਰੀਆਂ, ਮੋਬਾਇਲ ਫੋਨ ਅਤੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਕੁਝ ਯੰਤਰ ਸ਼ਾਮਲ ਹਨ। ਪੁਲਸ ਬੁਲਾਰੇ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਕੁਝ ਸਾਮਾਨ 'ਤੇ ਪਾਕਿਸਤਾਨ ਦੇ ਨਿਸ਼ਾਨ ਬਣੇ ਹੋਏ ਹਨ।
ਬਾਰਾਮੁੱਲਾ 'ਚ ਗ੍ਰਿਫਤਾਰ ਹੋਏ 3 ਅੱਤਵਾਦੀ
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾ ਸੋਮਵਾਰ ਨੂੰ ਵੀ ਪੁਲਸ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਬਾਰਾਮੁੱਲਾ ਜ਼ਿਲੇ 'ਚ 'ਜੈਸ਼-ਏ-ਮੁਹੰਮਦ' ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਦੋ ਵੱਖ-ਵੱਖ ਸਥਾਨਾਂ 'ਤੇ ਹੋਈ ਇਸ ਕਾਰਵਾਈ 'ਚ ਪੁਲਸ ਨੇ ਤਿੰਨ ਅੱਤਵਾਦੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਸ਼ੁਰੂ ਕੀਤੀ ਸੀ। ਇਨ੍ਹਾਂ ਸਾਰਿਆਂ ਦੇ ਕੋਲੋਂ ਹੈਂਡ ਗ੍ਰਨੇਡ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।


Related News