ਜੰਮੂ ਕਸ਼ਮੀਰ ਦੇ ਬਾਰਾਮੂਲਾ ''ਚ 2 ਅੱਤਵਾਦੀ ਗ੍ਰਿਫ਼ਤਾਰ, ਹਥਿਆਰ ਬਰਾਮਦ

05/06/2022 5:10:52 PM

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ, ਫ਼ੌਜ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਹਥਿਆਰਬੰਦ ਸਰਹੱਦੀ ਫ਼ੋਰਸ (ਐੱਸ.ਐੱਸ.ਬੀ.) ਦੀ ਇਕ ਸੰਯੁਕਤ ਟੀਮ ਨੇ ਚੇਰਾਦਾਰੀ 'ਚ ਵਾਹਨਾਂ ਦੀ ਤਲਾਸ਼ੀ ਦੌਰਾਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੀ ਪਛਾਣ ਆਸ਼ਿਕ ਹੁਸੈਨ ਲੋਨ ਅਤੇ ਉਜੈਰ ਅਮੀਨ ਗਨੀ ਦੇ ਰੂਪ 'ਚ ਹੋਈ ਹੈ। ਦੋਵੇਂ ਬਾਰਾਮੂਲਾ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਹਿਜ਼ਬੁਲ ਦੇ 3 ਅੱਤਵਾਦੀ ਢੇਰ

ਇਕ ਪੁਲਸ ਅਧਿਕਾਰੀ ਨੇ ਕਿਹਾ,''ਸੁਰੱਖਿਆ ਫ਼ੋਰਸਾਂ ਨੂੰ ਦੇਖ ਕੇ ਦੋਵੇਂ ਦੌੜਨ ਦੀ ਫਿਰਾਕ 'ਚ ਸਨ, ਹਾਲਾਂਕਿ ਇਨ੍ਹਾਂ ਨੂੰ ਫੜ ਲਿਆ ਗਿਆ। ਆਸ਼ਿਕ ਹੁਸੈਨ ਲੋਨ ਕੋਲੋਂ ਇਕ ਪਿਸਤੌਲ, 9 ਐੱਮ.ਐੱਮ. ਦੀਆਂ 8 ਗੋਲੀਆਂ ਅਤੇ 2 ਗ੍ਰਨੇਡ ਬਰਾਮਦ ਕੀਤੇ ਗਏ, ਜਦੋਂ ਕਿ ਉਜ਼ੈਰ ਅਮੀਨ ਗਨੀ ਕੋਲੋਂ 2 ਗ੍ਰਨੇਡ ਜ਼ਬਤ ਕੀਤੇ ਗਏ।'' ਅਧਿਕਾਰੀ ਨੇ ਦੱਸਿਆ,''ਇਨ੍ਹਾਂ ਨੂੰ ਬਾਰਾਮੂਲਾ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੁਝ ਵਿਦੇਸ਼ੀ ਅੱਤਵਾਦੀਆਂ ਰਾਹੀਂ ਲਸ਼ਕਰ-ਏ-ਤੋਇਬਾ ਤੋਂ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਮਿਲੇ ਸਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News