ਰਾਜਸਥਾਨ ’ਚ BSF ਨੇ ਤਾਰਬੰਦੀ ਕੋਲ 2 ਸ਼ੱਕੀ ਕੀਤੇ ਗ੍ਰਿਫ਼ਤਾਰ

Saturday, Nov 13, 2021 - 05:04 PM (IST)

ਰਾਜਸਥਾਨ ’ਚ BSF ਨੇ ਤਾਰਬੰਦੀ ਕੋਲ 2 ਸ਼ੱਕੀ ਕੀਤੇ ਗ੍ਰਿਫ਼ਤਾਰ

ਬਾੜਮੇਰ (ਵਾਰਤਾ)- ਰਾਜਸਥਾਨ ’ਚ ਬਾੜਮੇਰ ਨਾਲ ਲੱਗਦੀ ਭਾਰਤ-ਪਾਕਿਸਤਾਨ ਤਾਰਬੰਦੀ ਨਾਲ ਪਾਕਿਸਤਾਨ ਦੌੜਨ ਦੀਆਂ ਹੋਈਆਂ ਘਟਨਾਵਾਂ ਤੋਂ ਬਾਅਦ ਬੀ.ਐੱਸ.ਐੱਫ. ਅਲਰਟ ਹੈ। ਬੀ.ਐੱਸ.ਐੱਫ. ਜਵਾਨਾਂ ਨੇ ਤਾਰਬੰਦੀ ਦੇ ਨੇੜੇ ਪਹੁੰਚੇ 2 ਸ਼ੱਕੀਆਂ ਨੂੰ ਫੜ ਕੇ ਪੁਲਸ ਨੇ ਹਵਾਲੇ ਕੀਤਾ। ਬੀ.ਐੱਸ.ਐੱਫ. ਨੇ ਸ਼ੱਕ ਜਤਾਇਆ ਕਿ ਦੋਵੇਂ ਨੌਜਵਾਨ ਤਾਰਬੰਦੀ ਦੇ ਨੇੜੇ ਪਹੁੰਚ ਗਏ ਸਨ ਅਤੇ ਪਾਕਿਸਤਾਨ ਜਾਣ ਦੀ ਫਿਰਾਕ ’ਚ ਸਨ। ਅਜਿਹੇ ’ਚ ਇਨ੍ਹਾਂ ਨੂੰ ਬੀ.ਐੱਸ.ਐੱਫ. ਨੇ ਫੜ ਕੇ ਬਿਜਰਾੜ ਪੁਲਸ ਦੇ ਹਵਾਲੇ ਕੀਤੇ। ਬਿਜਰਾੜ ਥਾਣਾ ਏ.ਐੱਸ.ਆਈ. ਬਿੰਜਾਰਾਮ ਨੇ ਦੱਸਿਆ ਕਿ 2 ਨੌਜਵਾਨ ਭਾਰਤ-ਪਾਕਿਸਤਾਨ ਸਰਹੱਦ ਤਾਰਬੰਦੀ ਨੇੜੇ ਪਹੁੰਚ ਗਏ ਸਨ।

ਬੀ.ਐੱਸ.ਐੱਫ. ਜਵਾਨਾਂ ਨੇ ਸ਼ੱਕੀ ਮੰਨਦੇ ਹੋਏ ਪੁਲਸ ਦੇ ਹਵਾਲੇ ਕੀਤਾ ਹੈ। ਸੁਰੱਖਿਆ ਏਜੰਸੀਆਂ ਦੋਹਾਂ ਤੋਂ ਵੱਖ-ਵੱਖ ਪੱਧਰ ’ਤੇ ਪੁੱਛ-ਗਿੱਛ ਕਰ ਰਹੀਆਂ ਹਨ। ਹੁਣ ਤੱਕ ਦੀ ਪੁੱਛ-ਗਿੱਛ ’ਚ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਭੇਡ ਬੱਕਰੀਆਂ ਤਾਰਬੰਦੀ ਨੇੜੇ ਪਹੁੰਚ ਗਈਆਂ ਸਨ, ਇਸ ਕਾਰਨ ਉਹ ਤਾਰਬੰਦੀ ਨੇੜੇ ਚੱਲੇ ਗਏ। ਜਿੱਥੇ ਬੀ.ਐੱਸ.ਐੱਫ. ਨੇ ਉਨ੍ਹਾਂ ਨੂੰ ਫੜ ਲਿਆ। ਨੌਜਵਾਨਾਂ ਕੋਲੋਂ ਫਿਲਹਾਲ ਕੋਈ ਸ਼ੱਕੀ ਜਾਂ ਹੋਰ ਗਤੀਵਿਧੀ ’ਚ ਹੋਣਾ ਸਾਹਮਣੇ ਨਹੀਂ ਆਇਆ ਹੈ।


author

DIsha

Content Editor

Related News