ਨੇਪਾਲ ਸਰਹੱਦ ਕੋਲ 2 ਤਸਕਰ ਗ੍ਰਿਫ਼ਤਾਰ, ਇਕ ਕਰੋੜ ਦੀ ਹੈਰੋਇਨ ਬਰਾਮਦ
Wednesday, Jul 24, 2024 - 11:55 AM (IST)
ਬਹਿਰਾਈਚ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਨੇਪਾਲ ਦੀ ਸਰਹੱਦ ਨਾਲ ਲੱਗਦੇ ਰੂਪਈਡੀਹਾ ਖੇਤਰ 'ਚ ਹਥਿਆਰਬੰਦ ਸਰਹੱਦੀ ਫ਼ੋਰਸ (ਐੱਸ.ਐੱਸ.ਬੀ.) ਅਤੇ ਪੁਲਸ ਦੀ ਸੰਯੁਕਤ ਟੀਮ ਨੇ ਨਸ਼ੀਲੇ ਪਦਾਰਥਾਂ ਦੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਤੋਂ ਕਰੀਬ ਇਕ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ। ਹਥਿਆਰਬੰਦ ਸਰਹੱਦੀ ਫ਼ੋਰਸ ਦੀ 42ਵੀਂ ਵਾਹਿਨੀ ਦੇ ਡਿਪਟੀ ਕਮਾਂਡਰ ਦਿਲੀਪ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਰ ਰਾਤ ਬਹਿਰਾਈਚ ਜ਼ਿਲ੍ਹੇ ਦੇ ਰੂਪਈਡੀਹਾ ਥਾਣਾ ਖੇਤਰ ਸਥਿਤ ਨੇਪਾਲਗੰਜ ਰੋਡ ਰੇਲਵੇ ਸਟੇਸ਼ਨ ਨੇੜੇ 2 ਲੋਕ ਰੇਲਵੇ ਟਰੈਕ ਵੱਲ ਜਾ ਰਹੇ ਸਨ, ਉਦੋਂ ਸੰਯੁਕਤ ਗਸ਼ਤੀ ਦਲ ਨੇ ਉਨ੍ਹਾਂ ਨੂੰ ਰੋਕਿਆ।
ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਤੋਂ 140 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਰਾਮਦ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਕਰੀਬ ਇਕ ਕਰੋੜ ਰੁਪਏ ਦੱਸੀ ਜਾਂਦੀ ਹੈ। ਡਿਪਟੀ ਕਮਾਂਡਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਜਿਆਉਲ ਹੱਕ ਅਤੇ ਸਿਰਾਜ ਵਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਇਹ ਹੈਰੋਇਨ ਉਨ੍ਹਾਂ ਨੇ ਨੇਪਾਲ ਦੇ ਇਕ ਵਿਅਕਤੀ ਨੂੰ ਸੌਂਪਣੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e