2 ਭੈਣਾਂ ਨੂੰ ਆਪਸ 'ਚ ਹੋਇਆ ਪਿਆਰ, ਪਰਿਵਾਰ ਡਰੋਂ ਉਹ ਕੀਤਾ ਜੋ ਸੁਫ਼ਨੇ ’ਚ ਵੀ ਨਾ ਸੋਚਿਆ ਸੀ

Tuesday, Nov 07, 2023 - 04:03 PM (IST)

2 ਭੈਣਾਂ ਨੂੰ ਆਪਸ 'ਚ ਹੋਇਆ ਪਿਆਰ, ਪਰਿਵਾਰ ਡਰੋਂ ਉਹ ਕੀਤਾ ਜੋ ਸੁਫ਼ਨੇ ’ਚ ਵੀ ਨਾ ਸੋਚਿਆ ਸੀ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 2 ਭੈਣਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਪਰ ਪਰਿਵਾਰ ਵਾਲਿਆਂ ਦੇ ਡਰ ਕਾਰਨ ਦੋਵੇਂ ਭੈਣਾਂ ਘਰੋਂ ਦੌੜ ਗਈਆਂ। ਉੱਥੇ ਹੀ ਹੁਣ ਦੋਹਾਂ ਨੇ ਥਾਣੇ ਪਹੁੰਚ ਕੇ ਪੁਲਸ ਤੋਂ ਸੁਰੱਖਿਆ ਦੀ ਗੁਹਾਰ ਲਗਾਈ ਹੈ। ਜਾਣਕਾਰੀ ਅਨੁਸਾਰ ਮਾਮਲਾ ਪਟਨਾ ਦੇ ਮਹਿਲਾ ਥਾਣੇ ਦਾ ਹੈ। ਦੋਵੇਂ ਕੁੜੀਆਂ ਸੀਵਾਨ ਦੀਆਂ ਰਹਿਣ ਵਾਲੀਆਂ ਹਨ ਅਤੇ ਪਰਿਵਾਰਕ 'ਚ ਦੋਵੇਂ ਭੈਣਾਂ ਲੱਗਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਘਰੋਂ ਦੌੜ ਕੇ ਆਈਆਂ ਸਨ ਅਤੇ ਦੋਹਾਂ ਨੇ ਐਤਵਾਰ ਨੂੰ ਪਟਨਾ ਦੇ ਮਹਿਲਾ ਥਾਣੇ ਪਹੁੰਚ ਕੇ ਪੁਲਸ ਤੋਂ ਸੁਰੱਖਿਆ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ 'ਚ ਆਈ ਮਾਮੂਲੀ ਗਿਰਾਵਟ, AQI 'ਬਹੁਤ ਖ਼ਰਾਬ' ਸ਼੍ਰੇਣੀ 'ਚ ਦਰਜ

ਉੱਥੇ ਹੀ ਪੁਲਸ ਨੇ ਜਦੋਂ ਇਸ ਗੱਲ ਦੀ ਜਾਣਕਾਰੀ ਕੁੜੀਆਂ ਦੇ ਪਰਿਵਾਰਾਂ ਨੂੰ ਦਿੱਤੀ ਤਾਂ ਐਤਵਾਰ ਰਾਤ ਉਹ ਮਹਿਲਾ ਥਾਣੇ ਪਹੁੰਚੇ ਪਰ ਕੁੜੀਆਂ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਮਹਿਲਾ ਥਾਣੇ ਕੰਪਲੈਕਸ 'ਚ ਹੀ ਆਪਣੇ ਪਰਿਵਾਰ 'ਤੇ ਉਨ੍ਹਾਂ ਨੂੰ ਜ਼ਬਰਨ ਵੱਖ ਕਰ ਆਪਣੇ ਨਾਲ ਲਿਜਾਉਣ ਦਾ ਦੋਸ਼ ਲਗਾ ਕੇ ਹੰਗਾਮਾ ਕਰਨ ਲੱਗੀਆਂ। ਇਸ ਤੋਂ ਬਾਅਦ ਪਰਿਵਾਰ ਵਾਲੇ ਘਰ ਪਰਤ ਗਏ। ਦੱਸਣਯੋਗ ਹੈ ਕਿ ਦੋਵੇਂ ਕੁੜੀਆਂ 31 ਅਕਤੂਬਰ ਤੋਂ ਪਤੀ-ਪਤਨੀ ਦੀ ਤਰ੍ਹਾਂ ਰਹਿ ਰਹੀਆਂ ਹਨ ਅਤੇ ਪਿਛਲੇ 3 ਸਾਲਾਂ ਤੋਂ ਇਕ-ਦੂਜੇ ਨੂੰ ਪਿਆਰ ਕਰਦੀਆਂ ਹਨ। ਹਾਲਾਂਕਿ ਪੁਲਸ ਨੇ ਦੋਹਾਂ ਦੇ ਫ਼ੈਸਲੇ 'ਤੇ ਹੀ ਉਨ੍ਹਾਂ ਨੂੰ ਛੱਡ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News