2 ਸਿੱਖ ਕੁੜੀਆਂ ਨੂੰ ਅਗਵਾ ਕਰ ਜ਼ਬਰਨ ਇਸਲਾਮ ਕਬੂਲ ਕਰਵਾਉਣ 'ਤੇ ਭੜਕੇ ਸਿੱਖ ਸਮਾਜ ਨੇ ਕੀਤਾ ਪ੍ਰਦਰਸ਼ਨ

Monday, Jun 28, 2021 - 02:57 PM (IST)

2 ਸਿੱਖ ਕੁੜੀਆਂ ਨੂੰ ਅਗਵਾ ਕਰ ਜ਼ਬਰਨ ਇਸਲਾਮ ਕਬੂਲ ਕਰਵਾਉਣ 'ਤੇ ਭੜਕੇ ਸਿੱਖ ਸਮਾਜ ਨੇ ਕੀਤਾ ਪ੍ਰਦਰਸ਼ਨ

ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਸਿੱਖ ਕੁੜੀਆਂ ਨੂੰ ਅਗਵਾ ਕਰ ਕੇ ਜ਼ਬਰਨ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਬਾਅਦ ਤੋਂ ਹੀ ਸਿੱਖ ਸਮਾਜ ਭੜਕਿਆ ਹੋਇਆ ਹੈ। ਸ਼੍ਰੀਨਗਰ 'ਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਧਰਮ ਪਰਿਵਰਤਨ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਲਗਾਤਾਰ ਸਰਕਾਰ ਨੂੰ ਮਾਮਲੇ 'ਚ ਦਖ਼ਲ ਦੇਣ ਦੀ ਮੰਗ ਕੀਤੀ। ਸਿੱਖ ਭਾਈਚਾਰੇ ਦੇ ਲੋਕ ਕੁੜੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਕ ਘਟਨਾ ਬੜਗਾਮ ਅਤੇ ਦੂਜੀ ਮਜਹੂਰ ਨਗਰ ਦੀ ਹੈ।

 

ਸ਼੍ਰੀਨਗਰ 'ਚ ਸ਼੍ਰੋਮਣੀ ਅਕਾਲੀ ਦਲ ਨੇਤਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ,''2 ਸਿੱਖ ਕੁੜੀਆਂ ਨੂੰ ਬੰਦੂਕ ਦੀ ਨੋਂਕ 'ਤੇ ਅਗਵਾ ਕੀਤੇ ਗਿਆ ਅਤੇ ਜ਼ਬਰਨ ਧਰਮ ਪਰਿਵਰਤਨ ਕੀਤਾ ਗਿਆ ਅਤੇ ਇਕ ਵੱਖ ਧਰਮ ਦੇ ਬਜ਼ੁਰਗ ਪੁਰਸ਼ਾਂ ਨਾਲ ਵਿਆਹ ਕਰ ਦਿੱਤਾ ਗਿਆ। ਮੈਂ ਇਸ ਮਾਮਲੇ 'ਤੇ ਕੇਂਦਰ ਦੀ ਕਾਰਵਾਈ ਦੀ ਅਪੀਲ ਕਰਦਾ ਹਾਂ।'' ਸਿਰਸਾ ਐਤਵਾਰ ਨੂੰ ਸਿੱਖ ਕੁੜੀਆਂ ਨੇ ਜ਼ਬਰਨ ਧਰਮ ਪਰਿਵਰਤਨ ਅਤੇ ਵਿਆਹ ਵਿਰੁੱਧ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਸਿਰਸਾ ਨੇ ਕਿਹਾ ਕਿ ਜਿਸ ਕੁੜੀ ਦਾ ਮੁਸਲਿਮ ਨਾਲ ਵਿਆਹ ਕੀਤਾ ਗਿਆ ਹੈ, ਉਸ ਦੇ ਪਹਿਲਾਂ ਹੀ 2-3 ਵਿਆਹ ਹੋ ਚੁਕੇ ਹਨ। ਸਿਰਸਾ ਨੇ ਕੇਂਦਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਯੂ.ਪੀ. ਅਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਇੱਥੇ ਵੀ ਧਰਮ ਪਰਿਵਰਤਨ ਕਾਨੂੰਨ ਲਾਗੂ ਕੀਤਾ ਜਾਵੇ।

ਨਾਬਾਲਗ ਕੁੜੀ ਨੂੰ ਜਦੋਂ ਵਿਆਹ ਲਈ ਕੋਰਟ ਲਿਜਾਇਆ ਗਿਆ ਤਾਂ ਸਿੱਖ ਭਾਈਚਾਰੇ ਦੇ ਲੋਕ ਕੋਰਟ ਦੇ ਬਾਹਰ ਗਏ ਅਤੇ ਧਰਨਾ ਦੇਣ ਲੱਗੇ। ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਮੰਗ ਸੀ ਕਿ ਕੁੜੀ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇ। ਬੜਗਾਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤਪਾਲ ਸਿੰਘ ਅਨੁਸਾਰ 18 ਸਾਲ ਦੀ ਸਿੱਖ ਕੁੜੀ ਨੂੰ ਲਾਲਚ ਦੇ ਕੇ ਫਸਾਇਆ ਗਿਆ, ਫਿਰ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਉਨ੍ਹਾਂ ਨੇ ਇਸ ਨੂੰ ਲਵ ਜੇਹਾਦ ਦਾ ਮਾਮਲਾ ਦੱਸਿਆ।


author

DIsha

Content Editor

Related News