ਦਿੱਲੀ ''ਚ ਗੋਲਬਾਰੀ ''ਚ 2 ਲੋਕ ਜ਼ਖਮੀ
Thursday, Jul 19, 2018 - 02:51 AM (IST)
ਨਵੀਂ ਦਿੱਲੀ—ਪੂਰਵ ਉੱਤਰ ਦਿੱਲੀ ਦੇ ਵੈਲਕਮ ਇਲਾਕੇ 'ਚ ਗੋਲੀਬਾਰੀ 'ਚ ਅੱਜ 2 ਲੋਕਾਂ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸਵੇਰੇ 10 ਵਜੇ ਦੇ ਕਰੀਬ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋ ਲੋਕਾਂ ਵਿਚਾਲੇ ਕਿਸੇ ਗੱਲ 'ਤੇ ਲੜਾਈ ਹੋ ਗਈ ਅਤੇ ਉਨ੍ਹਾਂ ਨੇ ਇਕ-ਦੂਜੇ 'ਤੇ ਗੋਲੀਆਂ ਚੱਲਾ ਦਿੱਤੀਆਂ। ਦੋਵਾਂ ਦੀ ਉਮਰ 25 ਅਤੇ 27 ਸਾਲ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਦੋਵੇਂ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਨੇੜੇ ਦੇ ਹਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
