ਵਿਆਹ ਸਮਾਗਮ ''ਚ ਚੱਲੀਆਂ ਗੋਲੀਆਂ, ਲਾੜੇ ਦੇ ਜੀਜੇ ਅਤੇ ਭਰਾ ਦੀ ਮੌਤ
Saturday, Jul 13, 2024 - 12:58 PM (IST)
ਪਟਨਾ (ਵਾਰਤਾ)- ਬਿਹਾਰ 'ਚ ਪਟਨਾ ਜ਼ਿਲ੍ਹੇ ਦੇ ਖਗੌਲ ਥਾਣਾ ਖੇਤਰ 'ਚ ਵਿਆਹ ਸਮਾਰੋਹ 'ਚ 2 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਜਮੁਈ ਜ਼ਿਲ੍ਹੇ ਦੇ ਮਲਯਪੁਰ ਥਾਣਾ ਖੇਤਰ ਦੇ ਮਲਯਪੁਰ ਪਿੰਡ ਵਾਸੀ ਟੁਨੂੰ ਸਿੰਘ ਦੇ ਪੁੱਤ ਅਮਿਤ ਕੁਮਾਰ ਸਿੰਘ ਉਰਫ਼ ਰੋਸ਼ਨ ਸਿੰਘ ਦਾ ਵਿਆਹ ਸੀ। ਸ਼ੁੱਕਰਵਾਰ ਸ਼ਾਮ ਮਲਯਪੁਰ ਪਿੰਡ ਤੋਂ ਮੁਸਤਫਾਪੁਰ ਪਿੰਡ 'ਚ ਬਰਾਤ ਆਈ ਸੀ।
ਦੇਰ ਰਾਤ ਨੂੰ ਕੁਝ ਅਪਰਾਧੀ ਮੌਕੇ 'ਤੇ ਪਹੁੰਚੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ 'ਚ 2 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਅਮਿਤ ਸਿੰਘ ਦੇ ਚਚੇਰੇ ਭਰਾ ਗੋਲਡਨ ਸਿੰਘ ਅਤੇ ਉਸ ਦੇ ਜੀਜੇ ਸਰਵੇਂਦਰ ਸਿੰਘ ਵਜੋਂ ਕੀਤੀ ਗਈ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e