ਦੋ ਟਰੱਕਾ ਵਿਚਾਲੇ ਟੱਕਰ ਵਿਚ ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ

Friday, Aug 16, 2024 - 08:29 PM (IST)

ਦੋ ਟਰੱਕਾ ਵਿਚਾਲੇ ਟੱਕਰ ਵਿਚ ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ

ਸ਼ਾਜਾਪੁਰ : ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਮੁੰਬਈ-ਆਗਰਾ ਹਾਈਵੇਅ 'ਤੇ ਇਕ ਜਾਨਵਰ ਨਾਲ ਟਕਰਾਉਣ ਤੋਂ ਬਾਅਦ ਤਿੰਨ ਟਰੱਕਾਂ ਦੀ ਆਪਸ ਵਿਚ ਟੱਕਰ ਹੋ ਗਈ ਤੇ ਇਸ ਦੌਰਾਨ ਦੋ ਲੋਕਾਂ ਦੀ ਮੌਤ ਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। 

ਏਐੱਸਪੀ ਟੀਐੱਸ ਬਘੇਲ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਤਕਰੀਬਨ ਚਾਰ ਵਜੇ ਮੁੰਬਈ-ਆਗਰਾ ਹਾਈਵੇਅ 'ਤੇ ਬਾਈਪਾਸ ਦੇ ਨੇੜੇ ਹੋਇਆ, ਜਦੋਂ ਸਬਜ਼ੀ ਦਾ ਇਕ ਟਰੱਕ ਸੜਕ 'ਤੇ ਜਾ ਰਹੇ ਇਕ ਜਾਨਵਰ ਨਾਲ ਟਕਰਾ ਗਿਆ ਤੇ ਦੂਜੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿਚ ਭਾਰੀ ਵਾਹਨ ਦਾ ਚਾਲਕ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਉਲਟ ਦਿਸ਼ਾ ਤੋਂ ਆ ਰਹੇ ਦੂਜੇ ਟਰੱਕ ਨਾਲ ਟਕਰਾ ਗਿਆ। ਬਘੇਲ ਨੇ ਦੱਸਿਆ ਕਿ ਹਾਦਸੇ ਵਿਚ ਟਰੱਕ ਚਾਲਕ ਜੈਪਾਲ (45) ਤੇ ਅਨਿਲ ਯਾਦਵ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਦਾ ਸ਼ਾਜਾਪੁਰ ਤੇ ਦੇਵਾਸ ਦੇ ਜ਼ਿਲ੍ਹਾ ਹਸਪਤਾਲਾਂ ਵਿਚ ਇਲਾਜ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News