ਕਾਬੁਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਦੋ ਲੋਕਾਂ ਨੂੰ ਲਿਆਂਦਾ ਜਾ ਰਿਹੈ ਭਾਰਤ, ਹੋਰ ਵੀ ਵਾਪਸੀ ਦੀ ਉਡੀਕ ’ਚ

Thursday, Nov 18, 2021 - 05:46 PM (IST)

ਕਾਬੁਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਦੋ ਲੋਕਾਂ ਨੂੰ ਲਿਆਂਦਾ ਜਾ ਰਿਹੈ ਭਾਰਤ, ਹੋਰ ਵੀ ਵਾਪਸੀ ਦੀ ਉਡੀਕ ’ਚ

ਨਵੀਂ ਦਿੱਲੀ (ਵਾਰਤਾ)— ਕਾਬੁਲ ’ਚ ਕਰਤੇ ਪਰਵਾਨ ਗੁਰਦੁਆਰਾ ਸਾਹਿਬ ’ਚ ਮੁੱਖ ਗ੍ਰੰਥੀ ਸਮੇਤ ਅਫ਼ਗਾਨ ਸਿੱਖ ਨੂੰ ਕਾਬੁਲ ਤੋਂ ਕੱਢਿਆ ਗਿਆ ਹੈ ਅਤੇ ਤਹਿਰਾਨ ਦੇ ਰਸਤਿਓਂ ਭਾਰਤ ਲਿਆਂਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ ਤਾਲਮੇਲ ਅਤੇ ‘ਸੋਬਤੀ ਫਾਊਂਡੇਸ਼ਨ’ ਦੀ ਮਦਦ ਨਾਲ ਦੋਹਾਂ ਭਾਰਤੀ ਮੂਲ ਦੇ ਅਫ਼ਗਾਨ ਸਿੱਖਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਣ ਦਾ ਕੰਮ ਕਰ ਰਹੇ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਵੀਰਵਾਰ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਅੱਜ ਸਵੇਰੇ ਦੋ ਅਫ਼ਗਾਨ ਸਿੱਖਾਂ ਨੂੰ ਅਫ਼ਗਾਨਿਸਤਾਨ ਤੋਂ ਕੱਢਿਆ ਗਿਆ।

ਇਹ ਵੀ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਲਈ ਗ੍ਰਹਿ ਮੰਤਰਾਲਾ ਦੀ ਵੈੱਬਸਾਈਟ ’ਤੇ ਆਨਲਾਈਨ ਕਰੋ ਰਜਿਸਟ੍ਰੇਸ਼ਨ

PunjabKesari

ਚੰਡੋਕ ਨੇ ਅੱਗੇ ਕਿਹਾ ਕਿ ਇਕ ਸ਼ਖ਼ਸ ਸਤਵੀਰ ਸਿੰਘ ਹੈ, ਜੋ ਪਿਛਲੇ 21 ਸਾਲਾਂ ਤੋਂ ਗੁਰਦੁਆਰਾ ਕਰਤੇ ਪਰਵਾਨ, ਕਾਬੁਲ ਦੇ ਮੁੱਖ ਗ੍ਰੰਥੀ ਦੇ ਰੂਪ ਵਿਚ ਸੇਵਾ ਨਿਭਾ ਰਹੇ ਹਨ। ਇਕ ਸੋਰਜੀਤ ਸਿੰਘ ਹੈ, ਜੋ ਖੋਸਤ ਸੂਬੇ ਦੇ ਅਫ਼ਗਾਨ ਨਾਗਰਿਕ ਹਨ ਅਤੇ ਉੱਥੇ ਸਥਿਤ ਇਕ ਗੁਰਦੁਆਰਾ ਦੇ ਕਾਰਜਕਾਰੀ ਮੈਂਬਰ ਹਨ। ਦੋਹਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਦੋਵੇਂ ਸਿੱਖ ਅੱਜ ਰਾਤ ਤਹਿਰਾਨ ’ਚ ਠਹਿਰਣਗੇ ਅਤੇ ਕੱਲ ਰਾਤ ਈਰਾਨ ਦੀ ਮਹਾਨ ਏਅਰ ਦੀ ਉਡਾਣ ਤੋਂ ਦਿੱਲੀ ਹਵਾਈ ਅੱਡੇ ਪਹੁੰਚਣਗੇ। 

ਇਹ ਵੀ ਪੜ੍ਹੋ: 46 ਸਾਲਾਂ ਬਾਅਦ ਮਹਿਲਾ ਨੂੰ ਮਿਲੀ ‘ਜਨਮ ਸਬੰਧੀ’ ਰਜਿਸਟ੍ਰੇਸ਼ਨ ਦੀ ਇਜਾਜ਼ਤ, ਜਾਣੋ ਪੂਰਾ ਮਾਮਲਾ

ਚੰਡੋਕ ਨੇ ਅੱਗੇ ਕਿਹਾ ਕਿ ਉਹ ਅਫ਼ਗਾਨਿਸਤਾਨ ਵਿਚ ਫਸੇ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਅਤੇ ਮਦਦ ਕਰ ਰਹੇ ਹਨ। ਉਨ੍ਹਾਂ ਦੀ ਛੇਤੀ ਸੁਰੱਖਿਆ ਵਾਪਸੀ ਲਈ ਕੇਂਦਰ ਸਰਕਰਾ ਨਾਲ ਤਾਲਮੇਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਤਾਰੀਖ਼ ’ਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ 218 ਅਫ਼ਗਾਨ ਨਾਗਰਿਕ ਕੇਂਦਰ ਸਰਕਾਰ ਤੋਂ ਈ-ਵੀਜ਼ਾ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਵਿਚ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਈਰਾਨ ਸਬੰਧੀ ਮਾਮਲਿਆਂ ਨੂੰ ਵੇਖਣ ਵਾਲੇ ਵਿਭਾਗ, ਗ੍ਰਹਿ ਮੰਤਰਾਲਾ, ਕਾਬੁਲ ਵਿਚ ਈਰਾਨੀ ਦੂਤਘਰ ਅਤੇ ਸੋਬਤੀ ਫਾਊਂਡੇਸ਼ਨ ਦਾ ਭਾਰਤੀ ਮੂਲ ਦੇ ਅਫ਼ਗਾਨ ਸਿੱਖਾਂ ਨੂੰ ਕੱਢਣ ’ਚ ਮਦਦ ਕਰਨ ਲਈ ਧੰਨਵਾਦ ਕੀਤਾ। 

ਇਹ ਵੀ ਪੜ੍ਹੋ: ਸੰਗਤ ਦੀਆਂ ਅਰਦਾਸਾਂ ਹੋਈਆਂ ਕਬੂਲ, ਕਰਤਾਰਪੁਰ ਸਾਹਿਬ ਦੀ ਯਾਤਰਾ ’ਤੇ ਜਾਣ ਲਈ ਅੱਜ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ


author

Tanu

Content Editor

Related News