ਪੁਲਸ ਮੁਕਾਬਲੇ ''ਚ 2 ਨਕਸਲੀ ਢੇਰ, ਇਕ ਗ੍ਰਿਫ਼ਤਾਰ
Friday, Oct 11, 2024 - 02:43 PM (IST)
ਰਾਂਚੀ (ਵਾਰਤਾ)- ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਗਨਿਯੋਤਰੀ ਜੰਗਲ 'ਚ ਪੁਲਸ ਮੁਕਾਬਲੇ 'ਚ 2 ਨਕਸਲੀ ਮਾਰੇ ਗਏ। ਮਾਰੇ ਗਏ ਦੋਵੇਂ ਨਕਸਲੀਆਂ 'ਚ ਟੀ.ਐੱਸ.ਪੀ.ਸੀ. ਦੇ ਸਬ-ਜ਼ੋਨਲ ਕਮਾਂਡਰ ਹਰੇਂਦਰ ਗੰਝੂ ਅਤੇ ਉਸ ਦੇ ਸਹਿਯੋਗੀ ਈਸ਼ਵਰ ਗੰਝੂ ਸ਼ਾਮਲ ਹਨ, ਜਦੋਂ ਕਿ ਨਕਸਲੀ ਗੋਪਾਲ ਗੰਝੂ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਕਾਬਲਾ ਬੁੱਧਵਾਰ ਰਾਤ ਹੋਇਆ ਸੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਪੁਲਸ ਗਸ਼ਤ ਲਈ ਜਾ ਰਹੀ ਸੀ, ਉਦੋਂ ਪਹਿਲੇ ਤੋਂ ਗਨਿਯੋਤਰੀ ਜੰਗਲ 'ਚ ਬੈਠੇ ਨਕਸਲੀਆਂ ਨੇ ਪੁਲਸ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਨੇ ਦੋਵੇਂ ਨਕਸਲੀਆਂ ਨੂੰ ਮਾਰ ਸੁੱਟਿਆ, ਜਦੋਂ ਕਿ ਇਕ ਨੂੰ ਗ੍ਰਿਫ਼ਤਾਰ ਕਰ ਲਿਆ। ਮੁਕਾਬਲੇ ਦੌਰਾਨ ਪੁਲਸ ਨੇ ਇਕ ਏ.ਕੇ.-47 ਰਾਈਫਲ, ਇਕ ਦੇਸੀ ਬੰਦੂਕ, ਤਿੰਨ ਜ਼ਿੰਦਾ ਏ.ਕੇ.-47 ਗੋਲੀਆਂ, ਇਕ ਮੋਟਰਸਾਈਕਲ ਅਤੇ ਚਾਰ ਮੋਬਾਇਲ ਫੋਨ ਬਰਾਮਦ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8