ਹਰਿਆਣਾ ''ਚ ਜ਼ਹਿਰੀਲੀ ਗੈਸ ਦਾ ਸ਼ਿਕਾਰ ਹੋਏ ਦੋ ਮਜ਼ਦੂਰ, ਇੰਝ ਵਾਪਰਿਆ ਹਾਦਸਾ
Thursday, May 15, 2025 - 05:04 PM (IST)

ਫਰੀਦਾਬਾਦ : ਫਰੀਦਾਬਾਦ ਦੇ ਸੀਕਰੀ ਪਿੰਡ ਵਿੱਚ ਸੀਵਰ ਟੈਂਕ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਰੀਦਾਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ। ਜ਼ਹਿਰੀਲੀ ਗੈਸ ਕਾਰਨ ਮਰਨ ਵਾਲਿਆਂ ਦੀ ਪਛਾਣ ਯੋਗੇਸ਼ ਅਤੇ ਆਨੰਦ ਵਜੋਂ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੁੜ ਲਾਜ਼ਮੀ ਹੋਇਆ ਮਾਸਕ, ਹੋ ਜਾਓ ਸਾਵਧਾਨ, ਜਾਰੀ ਹੋਈ ਚਿਤਾਵਨੀ
ਜਾਣਕਾਰੀ ਅਨੁਸਾਰ ਸੀਕਰੀ ਪਿੰਡ ਦੇ ਰਹਿਣ ਵਾਲੇ ਯੋਗੇਸ਼ ਨੇ ਆਪਣੇ ਘਰ ਵਿਚ ਬਣੇ ਸੀਵਰ ਟੈਂਕ ਦੀ ਸਫ਼ਾਈ ਲਈ ਆਨੰਦ ਅਤੇ ਰਵੀ ਨੂੰ ਬੁਲਾਇਆ ਸੀ। ਜਦੋਂ ਉਹ ਸਫਾਈ ਲਈ ਟੈਂਕ ਵਿੱਚ ਉਤਰੇ ਤਾਂ ਦੋਵੇਂ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ। ਰਵੀ ਟੈਂਕ ਵਿੱਚੋਂ ਬਾਹਰ ਨਿਕਲ ਆਇਆ ਪਰ ਆਨੰਦ ਟੈਂਕ ਦੇ ਅੰਦਰ ਬੇਹੋਸ਼ ਹੋ ਗਿਆ। ਆਨੰਦ ਨੂੰ ਬਚਾਉਣ ਲਈ ਯੋਗੇਸ਼ ਵੀ ਸੀਵਰ ਟੈਂਕ ਵਿੱਚ ਉਤਰ ਗਿਆ। ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਯੋਗੇਸ਼ ਵੀ ਬੇਹੋਸ਼ ਹੋ ਗਿਆ। ਬਾਅਦ ਵਿੱਚ ਗੁਆਂਢੀਆਂ ਨੇ ਦੋਵਾਂ ਨੂੰ ਬੜੀ ਮੁਸ਼ਕਤ ਨਾਲ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਚੌਥੇ ਦਿਨ ਲਾੜੀ ਨੇ ਕੀਤਾ ਲਾੜੇ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।