ਇਕਾਂਤਵਾਸ ''ਚ ਜਾਣ ਲਈ ਕਹਿਣ ''ਤੇ 2 ਲੋਕਾਂ ਦੀ ਹੱਤਿਆ

Sunday, May 24, 2020 - 11:14 PM (IST)

ਇਕਾਂਤਵਾਸ ''ਚ ਜਾਣ ਲਈ ਕਹਿਣ ''ਤੇ 2 ਲੋਕਾਂ ਦੀ ਹੱਤਿਆ

ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਦੇ ਲਾਤੂਰ 'ਚ ਇਕ ਵਿਅਕਤੀ ਤੇ ਉਸਦੇ ਰਿਸ਼ਤੇਦਾਰ ਦੀ ਉਸ ਸਮੇਂ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ, ਜਦੋਂ ਉਨ੍ਹਾਂ ਨੇ ਗੁਜਰਾਤ ਤੋਂ ਵਾਪਸ ਇਕ ਟਰੱਕ ਚਾਲਕ ਨੂੰ ਇਕਾਂਤਵਾਸ 'ਚ ਜਾਣ ਦੇ ਲਈ ਕਿਹਾ। ਇਹ ਘਟਨਾ ਸ਼ਨੀਵਾਰ ਦੇਰ ਰਾਤ ਕਰੀਬ 2:30 ਵਜੇ ਔਰੰਗਾਬਾਦ ਤੋਂ 275 ਕਿਲੋਮੀਟਰ ਦੂਰ ਨੀਲੰਗਾ ਤਹਿਸੀਲ ਦੇ ਬੋਲੇਪਿੰਡ 'ਚ ਹੋਈ। ਚਾਲਕ ਵਿਦਿਆਮਨ ਬਾਰਮਦੇ ਮੁੰਬਈ 'ਚ ਰਹਿੰਦਾ ਹੈ ਤੇ ਗੁਜਰਾਤ ਤੋਂ ਵਾਪਸ ਆ ਰਿਹਾ ਸੀ। ਮ੍ਰਿਤਕ ਸ਼ਾਹਜੀ ਪਾਟਿਲ (50) ਨੇ ਉਸ ਨੂੰ ਘਰ 'ਚ ਇਕਾਂਤਵਾਸ ਰਹਿਣ ਨੂੰ ਕਿਹਾ। ਹਾਲਾਂਕਿ ਉਸ ਸਮੇਂ ਬਾਰਮਦੇ ਚੰਦੋਰੀ ਪਿੰਡ ਸਥਿਤ ਆਪਣੀ ਭੈਣ ਦੇ ਘਰ ਚਲਾ ਗਿਆ ਪਰ ਬਾਅਦ 'ਚ ਭੀੜ ਦੇ ਨਾਲ ਵਾਪਸ ਆਇਆ, ਪਾਟਿਲ ਤੇ ਉਸਦੇ ਰਿਸ਼ਤੇਦਾਰ ਵੈਭਵ (24) 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।


author

Gurdeep Singh

Content Editor

Related News