ਜੰਮੂ-ਕਸ਼ਮੀਰ ''ਚ ਮਕਾਨ ਢਹਿਣ ਕਾਰਨ ਦੋ ਦੀ ਮੌਤ, ਇਕ ਜ਼ਖਮੀ
Saturday, Dec 11, 2021 - 08:47 PM (IST)

ਜੰਮੂ - ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਕੱਚੇ ਮਕਾਨ ਦੇ ਢਹਿ ਜਾਣ ਕਾਰਨ ਇਕ ਨਾਬਾਲਿਗ ਲੜਕੀ ਅਤੇ ਉਸ ਦੀ ਮਾਸੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਲੜਕੀ ਜ਼ਖ਼ਮੀ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁੰਛ ਕਸਬੇ ਦੇ ਮੰਗਨਾਰ ਪਿੰਡ 'ਚ ਅਸ਼ਕ ਹੁਸੈਨ ਦਾ 'ਕੱਚਾ' ਮਕਾਨ ਅਚਾਨਕ ਢਹਿ ਗਿਆ, ਜਿਸ ਨਾਲ ਤਿੰਨੇ ਅੰਦਰ ਫਸ ਗਏ।
ਉਨ੍ਹਾਂ ਦੱਸਿਆ ਕਿ ਹਾਦਸੇ 'ਚ ਹੁਸੈਨ ਦੀ ਪਤਨੀ ਜ਼ਰੀਨਾ ਅਖ਼ਤਰ (26) ਅਤੇ ਭਤੀਜੀ ਰਾਹੀਲਾ ਕੌਸਰ (14) ਦੀ ਮੌਤ ਹੋ ਗਈ, ਜਦਕਿ ਸਥਾਨਕ ਲੋਕਾਂ ਨੇ ਜੋੜੇ ਦੀ ਅੱਠ ਸਾਲਾ ਬੇਟੀ ਆਸਮਾ ਨੂੰ ਬਚਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਕਾਨ ਡਿੱਗਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।