ਦੋ ਅੰਤਰਰਾਸ਼ਟਰੀ ਸਕੂਲਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ, ਸ਼ਹਿਰ ''ਚ ਧਮਾਕੇ ਦੀ ਵੀ ਚਿਤਾਵਨੀ

Tuesday, Jun 17, 2025 - 05:10 AM (IST)

ਦੋ ਅੰਤਰਰਾਸ਼ਟਰੀ ਸਕੂਲਾਂ ਨੂੰ ਮਿਲੀ ਬੰਬ ਧਮਾਕੇ ਦੀ ਧਮਕੀ, ਸ਼ਹਿਰ ''ਚ ਧਮਾਕੇ ਦੀ ਵੀ ਚਿਤਾਵਨੀ

ਨੈਸ਼ਨਲ ਡੈਸਕ - ਮੁੰਬਈ ਦੇ ਦੋ ਅੰਤਰਰਾਸ਼ਟਰੀ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਹੜਕੰਪ ਮਚ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਮੁੰਬਈ ਦੇ ਜਿਨ੍ਹਾਂ ਦੋ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲ ਹਨ, ਉਨ੍ਹਾਂ ਵਿੱਚ ਦੇਵਨਾਰ ਵਿੱਚ ਸਥਿਤ ਕਨਕੀਆ ਇੰਟਰਨੈਸ਼ਨਲ ਸਕੂਲ ਅਤੇ ਕਾਂਦੀਵਾਲੀ ਦੇ ਸਮਤਾਨਗਰ ਵਿੱਚ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਸ਼ਾਮਲ ਹਨ। ਇਨ੍ਹਾਂ ਦੋਵਾਂ ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਸਕੂਲਾਂ ਤੋਂ ਇਲਾਵਾ, ਮੇਲ ਭੇਜਣ ਵਾਲੇ ਨੇ ਮੁੰਬਈ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।

ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ
ਇਸ ਦੇ ਨਾਲ ਹੀ ਪੁਲਸ ਨੂੰ ਦੋਵਾਂ ਸਕੂਲਾਂ ਨੂੰ ਧਮਕੀ ਭਰੇ ਪੱਤਰ ਮਿਲਣ ਬਾਰੇ ਸੂਚਿਤ ਕੀਤਾ ਗਿਆ ਸੀ। ਘਟਨਾ ਤੋਂ ਬਾਅਦ, ਪੁਲਸ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਹੁਣ ਤੱਕ ਪੁਲਸ ਜਾਂਚ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਇਸ ਮਾਮਲੇ ਨੂੰ ਲੈ ਕੇ ਮੁੰਬਈ ਦੇ ਦੇਵਨਾਰ ਅਤੇ ਸਮਤਾਨਗਰ ਥਾਣਿਆਂ ਵਿੱਚ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਮੁੰਬਈ ਦੇ ਬੀਕੇਸੀ ਵਿੱਚ ਸਥਿਤ ਅਮਰੀਕੀ ਕੌਂਸਲੇਟ ਨੂੰ ਵੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸਕੂਲਾਂ ਨੂੰ ਮਿਲੀ ਇਸ ਨਵੀਂ ਧਮਕੀ ਨੇ ਚਿੰਤਾ ਵਧਾ ਦਿੱਤੀ ਹੈ। ਇਸ ਵੇਲੇ ਮੁੰਬਈ ਪੁਲਸ ਮੇਲ ਭੇਜਣ ਵਾਲੇ ਦੀ ਭਾਲ ਕਰ ਰਹੀ ਹੈ।

ਜੈਪੁਰ ਅਤੇ ਠਾਣੇ ਦੇ ਸਕੂਲਾਂ ਨੂੰ ਵੀ ਮਿਲੀਆਂ ਧਮਕੀਆਂ
ਤੁਹਾਨੂੰ ਦੱਸ ਦੇਈਏ ਕਿ ਅੱਜ ਹੀ ਜੈਪੁਰ ਦੇ ਇੱਕ ਨਿੱਜੀ ਸਕੂਲ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਇਸ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਵਿਦਿਅਕ ਸੰਸਥਾ ਦੇ ਕੰਪਲੈਕਸ ਦੀ ਜਾਂਚ ਕੀਤੀ। ਪੁਲਸ ਨੇ ਕਿਹਾ ਕਿ 'ਸਿਟੀ ਪੈਲੇਸ ਸਕੂਲ' ਦੇ ਈਮੇਲ ਆਈਡੀ 'ਤੇ ਸਕੂਲ ਵਿੱਚ ਬੰਬ ਰੱਖੇ ਜਾਣ ਦੀ ਧਮਕੀ ਮਿਲੀ ਸੀ। ਪ੍ਰਬੰਧਨ ਨੇ ਈਮੇਲ ਦੇਖੀ ਅਤੇ ਤੁਰੰਤ ਸਥਾਨਕ ਪੁਲਸ ਨੂੰ ਸੂਚਿਤ ਕੀਤਾ। ਬੰਬ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਸਕੂਲ ਕੰਪਲੈਕਸ ਵਿੱਚ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ, ਅਧਿਕਾਰੀਆਂ ਦੇ ਅਨੁਸਾਰ, ਹੁਣ ਤੱਕ ਤਲਾਸ਼ੀ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ, ਐਤਵਾਰ ਨੂੰ ਠਾਣੇ ਦੇ ਭਯੰਦਰ ਵਿੱਚ ਦੋ ਸਕੂਲਾਂ ਨੂੰ ਵੀ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ। ਹਾਲਾਂਕਿ, ਵਿਸ਼ੇਸ਼ ਇਕਾਈਆਂ ਦੁਆਰਾ ਪੂਰੀ ਜਾਂਚ ਤੋਂ ਬਾਅਦ, ਦੋਵਾਂ ਥਾਵਾਂ 'ਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ।


author

Inder Prajapati

Content Editor

Related News