ਇਜ਼ਰਾਇਲੀ ਫ਼ੌਜ 'ਚ ਸੇਵਾਵਾਂ ਦੇ ਰਹੀਆਂ ਹਨ ਗੁਜਰਾਤ ਦੀਆਂ 2 ਸਕੀਆਂ ਭੈਣਾਂ, ਇਕ ਹੈ ਯੂਨਿਟ ਦੀ ਮੁਖੀ

Monday, May 31, 2021 - 02:22 PM (IST)

ਇਜ਼ਰਾਇਲੀ ਫ਼ੌਜ 'ਚ ਸੇਵਾਵਾਂ ਦੇ ਰਹੀਆਂ ਹਨ ਗੁਜਰਾਤ ਦੀਆਂ 2 ਸਕੀਆਂ ਭੈਣਾਂ, ਇਕ ਹੈ ਯੂਨਿਟ ਦੀ ਮੁਖੀ

ਜੂਨਾਗੜ੍ਹ/ਅਹਿਮਦਾਬਾਦ- ਗੁਜਰਾਤ ਦੇ ਕੋਠੜੀ ਪਿੰਡ ਦੇ ਮਹੇਰ ਪਰਿਵਾਰ ਦੀਆਂ 2 ਭੈਣਾਂ ਇਜ਼ਰਾਇਲ ਦੀ ਫ਼ੌਜ 'ਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਨੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਪਿਛਲੇ ਕੁਝ ਸਾਲਾਂ 'ਚ ਇਜ਼ਰਾਇਲੀ ਫ਼ੌਜ ਦੀ ਲੜਾਕੂ ਇਕਾਈਆਂ 'ਚ ਯੋਧਾ ਬੀਬੀਆਂ ਦੀ ਗਿਣਤੀ ਵਧੀ ਹੈ। ਇਜ਼ਰਾਇਲ ਦੀ ਫ਼ੌਜ 'ਚ ਗੁਜਰਾਤ ਦੀਆਂ 2 ਭੈਣਾਂ ਵੀ ਸ਼ਾਮਲ ਹੋਈਆਂ ਹਨ। ਦੱਸਣਯੋਗ ਹੈ ਕਿ ਕੋਠੜੀ ਪਿੰਡ, ਗੁਜਰਾਤ 'ਚ ਜੂਨਾਗੜ੍ਹ ਜ਼ਿਲ੍ਹੇ ਦੀ ਮਾਣਾਵਦਾਰ ਤਹਿਸੀਲ ਦਾ ਹਿੱਸਾ ਹੈ। ਜੀਵਾਭਾਈ ਮੁਣੀਯਾਸੀਆ ਆਪਣੇ ਭਰਾ ਸਵਦਾਸਭਾਈ ਮੁਣੀਯਾਸੀਆ ਨਾਲ ਤੇਲ ਅਵੀਵ 'ਚ ਵਸ ਚੁਕੇ ਹਨ। ਉੱਥੇ ਮਹੇਰ ਪਰਿਵਾਰ ਦਾ ਮੁੱਖ ਰੂਪ ਨਾਲ ਕਰਿਆਨੇ ਦਾ ਕਾਰੋਬਾਰ ਹੈ। 

ਇਹ ਵੀ ਪੜ੍ਹੋ : ਡਾਕਟਰਾਂ ਦੇ ਜਜ਼ਬੇ ਅੱਗੇ ਤੂਫ਼ਾਨ 'ਬੇਅਸਰ', ਕੇਰਲ 'ਚ ਨਦੀ ਪਾਰ ਕਰ ਪਿੰਡਾਂ 'ਚ ਪਹੁੰਚੀਆਂ ਮੈਡੀਕਲ ਟੀਮਾਂ

ਇਸ ਪਰਿਵਾਰ ਦੀਆਂ ਦੋਵੇਂ ਬੇਟੀਆਂ ਨਿਸ਼ਾ ਅਤੇ ਰੀਆ ਦੁਨੀਆ ਦੀ ਸਭ ਤੋਂ ਤਾਕਤਵਰ ਇਜ਼ਰਾਇਲੀ ਫ਼ੌਜ 'ਚ ਸ਼ਾਮਲ ਹੋ ਕੇ ਆਪਣਾ ਨਾਮ ਬਣਾ ਰਹੀਆਂ ਹਨ। ਇਨ੍ਹਾਂ 'ਚ ਨਿਸ਼ਾ ਮੁਣੀਯਾਸੀਆ ਇਜ਼ਰਾਇਲ ਦੀ ਫ਼ੌਜ 'ਚ ਜਗ੍ਹਾ ਪਾਉਣ ਵਾਲੀ ਪਹਿਲੀ ਗੁਜਰਾਤੀ ਬੀਬੀ ਹੈ। ਨਿਸ਼ਾ ਮੌਜੂਦਾ ਸਮੇਂ ਇਜ਼ਰਾਇਲੀ ਫ਼ੌਜ ਦੇ ਸੰਚਾਰ ਅਤੇ ਸਾਈਬਰ ਸੁਰੱਖਿਆ ਵਿਭਾਗ 'ਚ ਤਾਇਨਾਤ ਹੈ, ਨਾਲ ਹੀ ਹੈੱਡਲਾਈਨ ਫਰੰਟਲਾਈਨ ਯੂਨਿਟ ਹੈੱਡ ਵੀ ਹੈ, ਜਦੋਂ ਕਿ ਰੀਆ  ਕਮਾਂਡੋ ਦੀ ਸਿਖਲਾਈ ਲੈ ਰਹੀ ਹੈ।

ਇਹ ਵੀ ਪੜ੍ਹੋ : ਸੰਘਰਸ਼ ਭਰੀ ਕਹਾਣੀ; ਪੁੱਤ ਦੀ ਜ਼ਿੰਦਗੀ ਲਈ ਪਿਤਾ ਹਰ ਮਹੀਨੇ ਸਾਈਕਲ ’ਤੇ ਕਰਦੈ 400 ਕਿਲੋਮੀਟਰ ਦਾ ਸਫ਼ਰ


author

DIsha

Content Editor

Related News